ਅਧਿਆਪਕ ਵਰਗ ਦੀਆਂ ਸ਼ਿਕਾਇਤ ਨੂੰ ਤੇਜ਼ੀ ਨਾਲ ਹੱਲ ਹੋਣ ਦੀ ਆਸ ਨੂੰ ਬੂਰ ਪਵੇਗਾ
ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਅੰਦਰ ਭਰੋਸਾ ਬਹਾਲ ਹੋਵੇਗਾ- ਰਾਜੀਵ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ , 8 ਦਸੰਬਰ 2022 : ਆਰਟੀਆਈ ਕਾਰਜ ਕਰਤਾ ਰਾਜੀਵ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਨੂੰ ਬੁਲੰਦੀਆਂ ਤੱਕ ਪਹੁਚਾਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ, ਉਥੇ ਟੀਚਰਾਂ ਦੇ ਕੋਰਟ ਕੇਸਾਂ ਨੂੰ ਘਟਾਉਣ ਬਾਰੇ ਕੀਤਾ ਗਿਆ ਐਲਾਨ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੋਵੇਗਾ। ਇਸ ਨਾਲ ਜਿੱਥੇ ਅਧਿਆਪਕਾਂ ਵਲੋਂ ਦਾਇਰ ਕੋਰਟ ਕੇਸਾਂ ਨੂੰ ਠੱਲ ਪਵੇਗੀ।
ਪ੍ਰੈਸ ਬਿਆਨ ਰਾਹੀਂ ਉਨ੍ਹਾਂ ਨੇ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਵਲੋਂ ਸਿਖਿਆ ਵਿਭਾਗ ਦੇ ਹਜ਼ਾਰਾਂ ਕਾਨੂੰਨੀ ਮਾਮਲਿਆਂ ਅਤੇ ਕੋਰਟ ਕੇਸਾਂ ਨੂੰ ਤੇਜ਼ੀ ਨਾਲ ਨਿਪਟਾਉਣ ਦਾ ਫੈਸਲਾ ਲਿਆ ਗਿਆ ਹੈ ।ਇਸ ਨਾਲ ਅਧਿਆਪਕ ਵਰਗ ਦੀਆਂ ਸ਼ਕਾਇਤਾਂ ਨੂੰ ਤੇਜ਼ੀ ਨਾਲ ਹੱਲ ਹੋਣ ਦੀ ਆਸ ਨੂੰ ਬੂਰ ਪਵੇਗਾ।
ਜ਼ਿਕਰਯੋਗ ਹੈ ਕਿ ਸਿਖਿਆ ਮੰਤਰੀ ਵਲੋਂ ਬੀਤੇ ਦਿਨ ਪ੍ਹਿੰਸੀਪਲ ਸਕੱਤਰ, ਸਕੂਲ ਸਿੱਖਿਆ ਵਿਭਾਗ ਅਤੇ ਹੋਰ ਸਿਖਿਆ ਅਧਿਕਾਰੀਆਂ ਨੂੰ ਮੋਹਾਲੀ ਵਿਖੇ ਬੈਠਕ ਦੋਰਾਣ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਮਿਸ਼ਨ ਹਿਉਮੈਨਿਟੀ ਪੰਜਾਬ ਦੇ ਬੁਲਾਰੇ ਸ੍ਰੀ ਰਾਜੀਵ ਸ਼ਰਮਾ ਨੇ ਪ੍ਰੇਸ ਰਿਲੀਜ਼ ਦੋਰਾਣ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਅਦਾਲਤਾਂ ਚ ਨਹੀਂ, ਕਲਾਸਾਂ ਵਿੱਚ ਨਜ਼ਰ ਆਉਣ' ਟੀਚਰਾਂ ਬਾਬਤ ਕੀਤਾ ਜਾਣ ਵਾਲਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਕੂਲ ਸਿੱਖਿਆ ਵਿਭਾਗ ਵਲੋਂ ਲੀਗਲ ਸੈਲ ਨੂੰ ਬਿਨਾਂ ਦੇਰੀ ਸੁਰਜੀਤ ਕਰਨਾ ਚਾਹੀਦਾ ਹੈ ਤਾਂ ਜ਼ੋ ਸਿਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਇੰਸਾਫ ਮਿਲ ਸਕੇ। ਉਨ੍ਹਾਂ ਮੰਗ ਕੀਤੀ ਕਿ ਇਸ ਬਾਬਤ ਜ਼ਰੂਰੀ ਪਹਿਲਕਦਮੀ ਕਰਨੀ ਯਕੀਨੀ ਬਣਾਉਣ ਲਈ ਸਿਖਿਆ ਵਿਭਾਗ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼ ਦਿੱਤੇ ਜਾਣ।