ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਧਰਨੇ ਦੌਰਾਨ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਮਜ਼ਦੂਰ ਦੀ ਹੋਈ ਮੌਤ
ਬਲਜੀਤ ਸਿੰਘ
ਤਰਨਤਾਰਨ ,8 ਦਸੰਬਰ 2022 : ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਕਿਸਾਨ ਮਜ਼ਦੂਰ ਸਘਰੰਸ ਕਮੇਟੀ ਯੂਨੀਅਨ ਵੱਲੋ ਆਪਣੀਆ ਹਕੀ ਮੰਗਾ ਨੁੰ ਲੈ ਕੇ ਪਿਛਲੇ ਬਾਰਾ ਦਿਨਾ ਤੋ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਧਰਨਾ ਲਗਾਏ ਕੇ ਬੈਠੇ ਹਨ ਜੋ ਬੀਤੀ ਰਾਤ ਧਰਨਾ ਵਿਚ ਬੈਠਾ ਮਜ਼ਦੂਰ ਬਲਵਿੰਦਰ ਸਿੰਘ ਵਾਸੀ ਗਿਲ ਵੜੈਚ ਨੁੰ ਆਚਨਕ ਸਿਹਤ ਢਿੱਲੀ ਹੋਣ ਕਾਰਨ ਅਸੀ ਸਿਹਤ ਵਿਭਾਗ ਦੇ ਪਬਲਿਕ ਨੁੰ ਦਿਤੇ ਨੰਬਰ ਐਬੂਲੈਂਸ ਵਾਸਤੇ ਵਾਰ ਵਾਰ ਫੋਨ ਕਰਨ ਇਕ ਘੰਟਾ ਤਕ ਆਉਣ ਤੇ ਫਿਰ ਥਾਣਾ ਸਦਰ ਪੁਲਸ ਦੀ ਸਰਕਾਰੀ ਗੱਡੀ ਵਿਚ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਁਲ ਜਾਦੇ ਸਮੇ ਰਸਤਾ ਵਿਚ ਦੇਹਾਂਤ ਹੋ ਗਾਏ।
ਸੂਬਾ ਪ੍ਰੈੱਸ ਸਕੱਤਰ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਯੂਨੀਅਨ ਦੇ ਹਰਪ੍ਰੀਤ ਸਿੰਘ ਨੇ ਦਸਿਆ ਕਿ ਪਿਛਲੇ ਲਗਭਗ ਬਾਰਾ ਦਿਨਾ ਤੋ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਯੂਨੀਅਨ ਤਰਨਤਾਰਨ ਵੱਲੋ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਤਰਨਤਾਰਨ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਧਰਨਾ ਲਗਾਏ ਕੇ ਬੈਠੇ ਹਨ ।ਜੋ ਬੀਤੀ ਰਾਤ ਨੁੰ ਸਾਡੀ ਜਥੇਬੰਦੀ ਦਾ ਵਰਕਰ ਬਲਵਿੰਦਰ ਸਿੰਘ ਵਾਸੀ ਗਿਲ ਵੜੈਚ ਨੁੰ ਆਚਨਕ ਸਿਹਤ ਢਿੱਲੀ ਹੋਣ ਕਾਰਨ ਸਿਹਤ ਵਿਭਾਗ ਦੀ ਐਬੂਲੈਂਸ ਗਡੀ ਨੁੰ ਵਾਰ ਵਾਰ ਫੋਨ ਕਰਨ ਤੇ ਸਮੇ ਸਿਰ ਨਾ ਪੁੱਜਣ ਤੇ ਥਾਣਾ ਸਦਰ ਪੁਲਸ ਤਰਨਤਾਰਨ ਦੀ ਸਰਕਾਰੀ ਗੱਡੀ ਰਾਹੀ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਲੈ ਕੇ ਜਾਦੇ ਸਮੇ ਰਸਤਾ ਵਿਚ ਦੇਹਾਂਤ ਹੋ ਗਾਏ ।ਜੇਕਰ ਸਿਹਤ ਵਿਭਾਗ ਦੀ ਐਬੂਲੈਂਸ ਗੱਡੀ ਸਮੇ ਆਏ ਜਾਦੀ ਬਲਵਿੰਦਰ ਸਿੰਘ ਦੀ ਜਾਨ ਬਚ ਜਾਣੀ ਸੀ ।ਅਸੀ ਪੰਜਾਬ ਸਰਕਾਰ ਤੋ ਮੰਗ ਕਰਦਾ ਬਲਵਿੰਦਰ ਸਿੰਘ ਦੇ ਪਰਿਵਾਰ ਨੁੰ ਦਸ ਲਖ ਰੁਪਏ ਮਾਲੀ ਸਹਾਇਤਾ ਤੇ ਸਰਕਾਰੀ ਨੌਕਰੀ ਪ੍ਰਵਾਰ ਦੇ ਇਕ ਮੈਬਰ ਅਤੇ ਕਰਜਾ ਮੁਆਫ ਕੀਤਾ ਜਾਵੇ।
ਬਲਵਿੰਦਰ ਸਿੰਘ ਅੰਤਿਮ ਸੰਸਕਾਰ ਉਹਨਾ ਚਿਰ ਨਹੀ ਕੀਤਾ ਜਾਵੇਗਾ ।ਜਿਹਨਾ ਚਿਰ ਮੰਗਾ ਨਹੀ ਮੰਨਦੀ ।