ਫੋ਼ਨ ਕਾਲ ਨੂੰ ਲੈ ਕੇ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਹੋਇਆ ਝਗੜਾ, ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ, 9 ਦਿਸੰਬਰ 2022 : ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਫ਼ੋਨ ਕਾਲ ਨੂੰ ਲੈ ਕੇ ਹੋਏ ਝਗੜੇ ‘ਚ ਇੱਕ ਹਵਾਲਾਤੀ ਨੇ ਕੈਦੀ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਥਾਣਾ ਸਿਟੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਸੁਖਦੇਵ ਕੁਮਾਰ ਪੁੱਤਰ ਦੀਪ ਕੁਮਾਰ ਵਾਸੀ ਵਰਸੋਲਾ ਥਾਣਾ ਸਦਰ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਵਿੱਚ ਦਸ ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਸੈਂਟਰਲ ਜੇਲ ‘ਚ ਲੱਗੇ ਐੱਸ.ਟੀ.ਡੀ ਤੋਂ ਕਾਲ ਕਰਨ ਗਿਆ ਸੀ, ਜਿੱਥੇ ਅੰਡਰ ਟਰਾਇਲ ਵਿਸ਼ਾਲ ਪੁੱਤਰ ਬ੍ਰਜਲਾਲ ਵਾਸੀ ਨੌਸ਼ਹਿਰਾ ਖੁਰਦ ਹਾਲ ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਅੰਮ੍ਰਿਤਸਰ ਪਹਿਲਾਂ ਹੀ ਕਾਲ ਕਰ ਰਿਹਾ ਸੀ। ਫੋਨ ਕਰਦੇ ਹੋਏ ਉਸ ਨੇ ਕਾਫੀ ਸਮਾਂ ਲਿਆ। ਇਸ ‘ਤੇ ਉਸ ਨੇ ਵਿਸ਼ਾਲ ਨੂੰ ਕਿਹਾ ਕਿ ਹੋਰ ਲੋਕਾਂ ਨੂੰ ਵੀ ਫੋਨ ਕਰਨਾ ਹੈ। ਇਸ ‘ਤੇ ਦੋਸ਼ੀ ਗੁੱਸੇ ‘ਚ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗਾ। ਮੁਲਜ਼ਮਾਂ ਨੇ ਉਸ ਨੂੰ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।