12 ਲੱਖ ਰੁਪਏ ਦੀ ਰਾਸ਼ੀ ਨਾਲ ਦਰਬਾਰ ਗੰਜ ਦੀ ਇਮਾਰਤ ਦੀ ਕੀਤੀ ਜਾਵੇਗੀ ਰਿਪੇਅਰ : ਵਿਧਾਇਕ ਸੇਖੋਂ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 20 ਮਾਰਚ 2023 : ਦਰਬਾਰ ਗੰਜ ਫਰੀਦਕੋਟ ਇਮਾਰਤ ਦੀ 12 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਰਿਪੇਅਰ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸਬੰਧੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦਰਬਾਰ ਗੰਜ ਫਰੀਦਕੋਟ ਦੀ ਇਮਾਰਤ ਫਰੀਦਕੋਟ ਦੀ ਇਤਿਹਾਸਕ ਇਮਾਰਤ ਹੈ। ਇਸ ਇਮਾਰਤ ਨੂੰ ਮਹਾਰਾਜਾ ਫਰੀਦਕੋਟ ਵੱਲੋਂ ਬਣਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਇਤਿਹਾਸਕ ਹੋਣ ਕਾਰਨ ਇਸ ਇਮਾਰਤ ਨੂੰ ਬਹੁਤ ਦੇਖ ਰੇਖ ਦੀ ਜ਼ਰੂਰਤ ਹੈ। ਇਸ ਲਈ ਦਰਬਾਰ ਗੰਜ ਇਮਾਰਤ ਦੀ ਰਿਪੇਅਰ ਲਈ 12 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਦੇ ਟੈਂਡਰ ਲਗਾ ਦਿੱਤੇ ਗਏ ਹਨ ਅਤੇ ਜਲਦੀ ਕੰਮ ਸ਼ੁਰੂ ਹੋ ਜਾਵੇਗਾ।