- ਮਲੇਰਕੋਟਲਾ ਦੇ ਨੇੜਲੇ ਇਲਾਕੇ ਅੱਬਾਸਪੁਰਾ ਅਤੇ ਉਸ ਤੋਂ ਅਗਲੇ ਦਰਜਨਾਂ ਦੇ ਲੋਕਾਂ ਦੇ ਪਿੰਡਾਂ ਲਈ ਅੱਜ ਦਾ ਦਿਨ ਹੋਇਆ ਇਤਿਹਾਸਕ
- ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਹੈਦਰ ਨਗਰ ਰੋਡ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ
- 85 ਲੱਖ ਰੁਪਏ ਦੀ ਲਾਗਤ ਨਾਲ 6 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਸੜਕ-ਪ੍ਰਧਾਨ ਅਸ਼ਰਫ਼ ਅਬਦੁੱਲਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 20 ਮਾਰਚ 2023 - ਅੱਜ ਮਾਲੇਰਕੋਟਲਾ ਦੇ ਨੇੜਲੇ ਇਲਾਕਿਆਂ ਅਤੇ ਹਲਕਾ ਅਮਰਗੜ੍ਹ ਦੇ ਲਈ ਉਸ ਸਮੇਂ ਇਤਿਹਾਸਕ ਦਿਨ ਹੋ ਨਿਬੜਿਆ ਜਦੋਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਨੇ ਲੰਮੇ ਸਮੇਂ ਤੋਂ ਇਲਾਕੇ ਲਈ ਨਾਸੂਰ ਬਣੀ ਅੱਬਾਸਪੁਰਾ ਦੀ ਹੈਦਰਨਗਰ ਰੋਡ ਵਾਲੀ ਸੜਕ ਨੂੰ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ।
ਇਸ ਸ਼ੁਭ ਕਾਰਜ ਲਈ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਦਾ ਇਥੇ ਪਹੁੰਚਣ ਤੇ ਹਾਰ ਪਾਕੇ ਸਵਾਗਤ ਕੀਤਾ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸੀਵਰੇਜ ਪਾਉਣ ਲਈ ਖ਼ਸਤਾ ਹਾਲਤ ਹੋਈ ਇਸ ਸੜਕ ਨੂੰ ਬਨਾਉਣ ਲਈ ਵਿਧਾਇਕ ਬਣਨ ਤੋਂ ਪਹਿਲਾਂ ਤੋਂ ਹੀ ਉਹ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ ਓਹਨਾ ਲਈ ਖੁਸ਼ੀ ਦਾ ਮੌਕਾ ਹੈ ਕਿ ਆਖਰ ਅੱਜ ਇਹ ਦਿਨ ਆਇਆ ਹੈ ਕਿ ਉਹ ਹੀ ਇਸ ਸ਼ੁਭ ਕਾਰਜ ਨੂੰ ਆਪਣੇ ਹੱਥੀਂ ਕਰਵਾਉਣ ਲਈ ਨੀਂਹ ਪੱਥਰ ਰੱਖਣ ਆਏ ਹਨ। ਉਨ੍ਹਾਂ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਮੌਕੇ ਤੇ ਹਾਜਰ ਅਧਿਕਾਰੀਆਂ ਨੂੰ ਹੁਕਮ ਕੀਤੇ ਅਤੇ ਰਹਿਦੇ ਕੰਮਾਂ ਨੂੰ ਜਲਦ ਪੂਰਾ ਕਰਨ ਲਈ ਭਰੋਸਾ ਦਿਵਾਇਆ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਆਪ ਵਿੱਚ ਅਜਿਹੇ ਮਿਸਾਲੀ ਕੰਮ ਕੀਤੇ ਹਨ ਜੋ ਪਹਿਲਾਂਆ ਸਰਕਾਰਾਂ ਤੋਂ ਪੰਜ ਸਾਲ ਪੂਰਾ ਹੋਣ ਤੇ ਵੀ ਨਹੀਂ ਹੁੰਦੇ ਸਨ । ਇਸ ਮੌਕੇ ਤੇ ਉਨ੍ਹਾਂ ਮੁੱਖ ਮੰਗਾਂ ਸੀਵਰੇਜ਼ ਵਾਟਰ ਸਪਲਾਈ ਨੂੰ ਇੱਕ ਸਾਲ ਦੇ ਅੰਦਰ-ਅੰਦਰ ਪੂਰਾ ਕਰਨ ਲਈ ਕਿਹਾ। ਇਸ ਮੌਕੇ ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਵੋਟ ਅਮਰਗੜ੍ਹ ਹਲਕੇ ਵਿੱਚ ਅਤੇ ਇਲਾਕਾ ਮਾਲੇਰਕੋਟਲਾ ਵਿੱਚ ਪੈਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ ਜਵਾਬ ਵਿੱਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕੇ ਉਨ੍ਹਾਂ ਨਾਲ ਹੁਣ ਅਜਿਹਾ ਨਹੀ ਹੋਵੇਗਾ ਸਗੋਂ ਦੋਵੇਂ ਹਲਕਿਆਂ ਦੀਆਂ ਸਕੀਮਾਂ ਦਾ ਲਾਭ ਇਲਾਕਾ ਨਿਵਾਸੀਆਂ ਨੂੰ ਲੈਣ ਕੇ ਦਿੱਤਾ ਜਾਵੇਗਾ। ਜਿਸ ਲਈ ਉਨ੍ਹਾਂ ਨੇ ਮੌਕੇ ਤੇ ਹਾਜਰ ਪ੍ਰਧਾਨ ਅਸ਼ਰਫ ਨੂੰ ਕਿਹਾ ਕਿ ਇਸ ਇਲਾਕੇ ਨਾਲ ਸਬੰਧਤ ਕੰਮਾਂ ਨੂੰ ਆ ਰਹੀ ਮੀਟਿੰਗ ਅਜੰਡੇ ਵਿੱਚ ਸ਼ਾਮਿਲ ਕੀਤਾ ਜਾਵੇ।
ਇਸ ਮੌਕੇ ਤੇ ਪ੍ਰਧਾਨ ਅਸ਼ਰਫ਼ ਅਬਦੁੱਲਾ ਅਤੇ ਲੋਕ ਨਿਰਮਾਣ ਵਿਭਾਗ ਦੇ ਜੇ.ਈ ਸੁਦਰਸ ਕੁਮਾਰ ਨੇ ਦੱਸਿਆ ਕਿ ਸੀਵਰੇਜ ਪਾਉਣ ਕਾਰਨ ਲੱਗੇ ਰੋੜ ਕੱਟਾ ਨੂੰ ਲੈ ਕੇ ਟੁੱਟੀ ਇਸ ਸੜਕ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਿਸ ਦੀ ਪੂਰਤੀ ਲਈ 85 ਲੱਖ ਰੁਪੈ ਦੀ ਗਰਾਂਟ ਇਸ ਸੜਕ ਨੂੰ ਦੁਬਾਰਾ ਨਿਰਵਾਉਣ ਲਈ ਖਰਚ ਕੀਤੀ ਜਾਵੇਗੀ ਤੇ ਇਹ ਸੜਕ 6 ਮਹੀਨਿਆਂ ਦੇ ਅੰਦਰ ਅੰਦਰ ਫਿਰ ਤੋਂ ਪਹਿਲਾਂ ਤੋਂ ਬਿਹਤਰ ਹਾਲਤ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਅਸ਼ਰਫ ਅਬਦੁੱਲਾ ਪ੍ਰਧਾਨ ,ਰਜੀਵ ਪੀ ਏ,, ਹਾਜੀ ਮੁਹੰਮਦ ਨਿਸਾਰ ਪੀਏ,ਨਿਰਭੇ ਸਿੰਘ ਸਰਪੰਚ ਨਾਰੀਕੇ, ਡਾ.ਦਲਜੀਤ ਸਿੰਘ ਬੜਿੰਗ ਪ੍ਰਧਾਨ ਜਗਦੀਸ਼ ਸਿੰਘ ਘੁੰਮਣ, ਦਰਸ਼ਨ ਦਰਦੀ, ਨਰੇਸ਼ ਕਾਲਾ,,ਅਸਲਮ ਕਾਲਾ ਕੌਂਸਲਰ, ਮੁਹੰਮਦ ਰਮਜ਼ਾਨ ਸਾਬਕਾ ਸੁਪਰਡੈਂਟ ,ਮੁਹੰਮਦ ਅਰਸ਼ਦ ਕੰਪੀਟੀਸ਼ਨ ਅਕੈਡਮੀ,ਅਬਦੁਲ ਵਹੀਦ ਅੱਬਾਸ ਪੁਰਾ, ਸਰਪੰਚ ਰਮਜਾਨ ਜਾਨੀ,ਦੀਪੀ, ਮੁਹੰਮਦ ਅਸਲਮ ਅੱਬਾਸਪੁਰਾ ਸੀਡ,ਸ਼ਰੀਫ ਕਾਕੜਾ, ਮੁਹੰਮਦ ਸਦੀਕ, ਮਸਜਿਦ ਕਮੇਟੀ ਦੇ ਪ੍ਰਧਾਨ ਮੁਹੰਮਦ ਰਫ਼ੀਕ ਮੋਦੀ, ਮੁਹੰਮਦ ਯਾਸੀਨ ਨੇਸਤੀ, ਅਬਦੁਲ ਰਸ਼ੀਦ ,ਮਹੰਮਦ ਖਲੀਲ ,ਅਮਨ ਲੂੰਬਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਵੀ ਹਾਜ਼ਰ ਸਨ।