ਮੁਕਤਸਰ ਜ਼ਿਲ੍ਹੇ ਦੇ ਵੱਡੇ ਸਾਹਿਬ ਨੇ ਪੁਲਿਸ ਮੁਲਾਜ਼ਮਾਂ ਦੀ ਦੌੜ ਲਵਾਈ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 21 ਮਾਰਚ 2023: ਸੀਨੀਅਰ ਪੁਲਿਸ ਕਪਤਾਨ ਸ਼੍ਰੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਨੇ ਮੁਕਤਸਰ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਲਾਏ
ਨਾਕਿਆਂ, ਚੌਂਕੀਆ ਅਤੇ ਥਾਣਿਆਂ ਦੀ ਅਚਣਚੈਤ ਚੈਕਿੰਗ ਕੀਤੀ ਚੈਕਿੰਗ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਕੰਮ ਕਾਜ਼ ਦਾ ਜਾਇਜ਼ਾ ਲਿਆ ਅਤੇ ਡਿਊਟੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ।
ਇਸ ਮੌਕੇ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਚੱਲਦੇ ਹਲਾਤਾ ਨੂੰ ਦੇ ਮੱਦੇਨਜ਼ਰ ਪੁਲਿਸ ਮੁਲਜਮਾਂ ਵੱਲੋਂ ਜਿਲ੍ਹਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਤੇ ਆਮ ਲੋਕਾਂ ਨੂੰ ਘਬਰਾਉਣ ਦੀ ਜਾਰੂਰਤ ਨਹੀਂ ਹੈ ਆਮ ਲੋਕ ਆਪਣਾ ਰੁਟੀਨ ਦਾ ਕੰਮ ਕਾਜ਼ ਉਸੇ ਤਰਾਂ ਕਰਦੇ ਰਹਿਣ। ਉਨ੍ਹਾਂ ਨਾਕਿਆ, ਚੌਂਕੀਆਂ ਅਤੇ ਥਾਣਿਆ ਵਿੱਚ ਤਾਇਨਾਤ ਪੁਲਿਸ ਫੋਰਸ ਨੂੰ ਅਪਣੀ ਡਿਊਟੀ ਨੂੰ ਵਧੀਆ ਢੰਗ ਨਾਲ ਕਰਨ ਲਈ ਕਿਹਾ ਅਤੇ ਅਤੇ ਸਖਤ ਹਦਾਇਤ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਵਿੱਚ ਬਖਸ਼ਿਆਂ ਨਾ ਜਾਵੇ ਅਤੇ ਆਮ ਪਬਲਿਕ ਨਾਲ ਚੰਗੇ ਵਤੀਰੇ ਨਾਲ ਪੇਸ਼ ਆਇਆ ਜਾਵੇ।
ਐਸ.ਐਸ.ਪੀ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਸ ਵਿੱਚ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਬਣਾਕੇ ਰੱਖਣ ਅਤੇ ਅਫਵਾਹਾਂ ਪਰ ਯਕੀਨ ਨਾ ਕੀਤਾ ਜਾਵੇ ਅਤੇ ਸ਼ੋਸ਼ਲ ਮੀਡੀਆ ਪਰ ਬਿਨਾਂ ਵੈਰੀਫਾਈ ਕੀਤੇ ਵੀਡੀਓ ਅਤੇ ਫੋਟੋਗ੍ਰਾਫ ਨੂੰ ਹੋਰਾਂ ਪਲੇਟਫਰਮਾਂ ਤੇ ਸ਼ੇਅਰ ਨਾ ਕੀਤਾ ਜਾਵੇ ਅਤੇ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੂੰਦੇ ਹਾਂ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਫੋਨ ਕਾਲ ਅਤੇ ਵਟਸ ਐਪ ਮੈਸਿਜ ਰਾਹੀ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।