ਰਾਜਿੰਦਰ ਕੁਮਾਰ
ਬੰਗਾ, 21 ਨਵੰਬਰ 2020: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸੂਬਾ ਸਰਕਾਰ ਹੋਰ ਸਰਵਪੱਖੀ ਵਿਕਾਸ ਕਾਰਜਾਂ ਦੇ ਨਾਲ-ਨਾਲ ਸੜਕੀ ਆਵਾਜਾਈ ਨੂੰ ਸਚਾਰੂ ਬਣਾਉਣ ਲਈ ਵੱਡੇ ਪੱਧਰ ਤੇ ਉਪਰਾਲਾ ਕਰ ਰਹੀ ਹੈ।ਸਰਕਾਰ ਵੱਲੋਂ ਨਵੀਆਂ ਸੜਕਾਂ ਬਣਾਉਣ ਦੇ ਨਾਲ-ਨਾਲ ਪੁਰਾਣੀਆਂ ਸੜਕਾਂ ਦਾ ਵੀ ਨਵ-ਨਿਰਮਾਣ ਕੀਤਾ ਜਾ ਰਿਹਾ ਹੈ।ਇਸੇ ਕੜ੍ਹੀ ਤਹਿਤ ਬਹਿਰਾਮ ਤੋ ਮਾਹਿਲਪੁਰ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜਿਲ੍ਹਿਆਂ ਨੂੰ ਆਪਸ ਵਿੱਚ ਜੋੜਦੀ ਹੈ ਦੇ ਨਿਰਮਾਣ ਕਾਰਜ ਦੀ ਆਰੰਭਤਾ ਕੀਤੀ ਗਈ।ਇਸਦਾ ਉਦਘਾਟਨ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ ।ਇਸ ਮੌਕੇ ਪੱਲੀਝਿੱਕੀ ਨੇ ਕਿਹਾ ਕਿ 5.64 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁਨੀਸ਼ ਤਿਵਾੜੀ ਮੈਬਰ ਲੋਕ ਸਭਾ ਹਲਕਾ ਸ਼ੀ੍ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਯਤਨਾਂ ਸਦਕਾ ਹੋਈ।ਉਹਨਾਂ ਕਿਹਾ ਕਿ ਲੋਕਾ ਦੀ ਬਹੁਤ ਲੰਮੇ ਸਮੇਂ ਦੀ ਮੰਗ ਸੀ ਕਿ ਇਹ ਸੜਕ ਦਾ ਮੁੜ ਤੋਂ ਨਿਰਮਾਣ ਕੀਤਾ ਜਾਵੇ। ਜਿਕਰਯੋਗ ਹੈ ਕਿ ਇਸ ਸੜਕ ਦੀ ਹਾਲਤ ਇੰਨੀ ਖਸਤਾ ਸੀ ਕਿ ਉੱਥੇ ਵਾਪਰੇ ਹਾਦਸਿਆਂ ਕਾਰਨ ਕਈ ਲੋਕਾਂ ਨੂੰ ਆਪਣੀਆ ਜਾਨਾਂ ਗਵਾਉਣੀਆ ਪਈਆ ਤੇ ਕਈਆ ਨੂੰ ਗੰਭੀਰ ਸੱਟਾਂ ਵੀ ਲੱਗ ਚੁੱਕੀਆ ਹਨ। ਇਸ ਸੜਕ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ।ਇਸ ਮੌਕੇ ਚੇਅਰਮੈਨ ਦਰਵਜੀਤ ਸਿੰਘ ਪੂੰਨੀਆ ਮਾਰਕੀਟ ਕਮੇਟੀ ਬੰਗਾ, ਰਜਿੰਦਰ ਕੁਮਾਰ, ਹਰਭਜਨ ਸਿੰਘ ਭਰੋਲੀ, ਜੇ.ਈ. ਰਮੇਸ਼ ਕੁਮਾਰ, ,ਸਾਬੀ ਕੰਗਰੋੜ, ਬਲਦੇਵ ਸਿੰਘ ਸੂੰਢ, ਮਲਕੀਤ ਸਿੰਘ ਅਟਵਾਲ, ਸੁਖਜਿੰਦਰ ਸਿੰਘ ਨੌਰਾ, ਮੋਤਾ ਸਿੰਘ ਅਟਵਾਲ, ਜੋਗਾ ਸਿੰਘ ਕੰਗਰੋੜ, ਪਰਮਜੀਤ ਸਿੰਘ, ਨਿਰਮਲਜੀਤ ਸਿੰਘ ਸੋਨੂੰ ਝਿੱਕਾ ਮੈਬਰ ਬਲਾਕ ਸਮੰਤੀ ,ਰਘਬੀਰ ਸਿੰਘ ਬਿੱਲਾ ਤੋ ਇਲਾਵਾ ਪਾਰਟੀ ਵਰਕਰ ਵੰਡੀ ਗਿਣਤੀ ਵਿੱਚ ਹਾਜਰ ਸਨ।