ਹਰਦਮ ਮਾਨ
ਸਰੀ, 21 ਨਵੰਬਰ 2020: ਲਾਗਲੇ ਸ਼ਹਿਰ ਐਬਟਸਫੋਰਡ ਦੇ ਵਾਸੀ ਇਕ ਪੰਜਾਬੀ ਟਰੱਕ ਡਰਾਈਵਰ ਜਗਰਾਜ ਸਿੰਘ ਗਰੇਵਾਲ ਦੇ ਉਸ ਸਮੇਂ ਵਾਰੇ-ਨਿਆਰੇ ਹੋ ਗਏ ਜਦੋਂ ਉਹ ਇਕ ਲੱਖ ਡਾਲਰ ਦੀ ਲਾਟਰੀ ਦਾ ਜੇਤੂ ਬਣਿਆਂ।
ਲੰਮੇਂ ਰੂਟ ਤੇ ਟਰੱਕ ਚਲਾਉਣ ਵਾਲਾ ਜਗਰਾਜ ਸਿੰਘ ਬੀਤੇ ਦਿਨੀਂ ਜਦ ਐਬਟਸਫੋਰਡ ਵਾਪਸ ਪਰਤਿਆ ਤਾਂ ਉਸ ਨੇ ਸਾਊਥ ਫ਼ਰੇਜ਼ਰ ਵੇਅ ‘ਤੇ ਸਥਿਤ ਐਸ਼ੋ ਪੈਟਰੋਲ ਪੰਪ ਤੋਂ ਲਾਟਰੀ ਦੀ ਟਿਕਟ ਖਰੀਦ ਲਈ। ਜਦ ਟਿਕਟ ਸਕਰੈਚ ਕੀਤੀ ਤਾਂ ਉਹ ਇਕ ਲੱਖ ਡਾਲਰ ਦਾ ਮਾਲਕ ਬਣ ਗਿਆ।
ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਗਰਾਜ ਸਿੰਘ ਨੇ ਕਿਹਾ ਕਿ ਉਹ ਹੁਣ ਲੰਮੇ ਰੂਟ ‘ਤੇ ਜਾਣ ਦੀ ਬਜਾਏ ਲੋਕਲ ਟਰੱਕ ਚਲਾਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com