← Go Back
ਅਮਰੀਕਾ : ਮਿਸ਼ੀਗਨ ਦੇ ਸਕੂਲ ’ਚ ਗੋਲੀਬਾਰੀ ’ਚ 3 ਹਲਾਕ, 6 ਹੋਰ ਫੱਟੜ, ਅੱਲ੍ਹੜ ਉਮਰ ਦਾ ਨੌਜਵਾਨ ਗ੍ਰਿਫਤਾਰ ਵਾਸ਼ਿੰਗਟਨ, 1 ਦਸੰਬਰ, 2021: ਅਮਰੀਕਾ ਦੇ ਡੈਟਰੋਇਟ ਵਿਚ ਇਕ ਹਾਈ ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 3 ਜਣੇ ਹਲਾਕ ਹੋ ਗਏ ਜਦਕਿ 6 ਹੋਰ ਫੱਟੜ ਹੋ ਗਏ। ਇਸ ਮਾਮਲੇ ਵਿਚ ਪੁਲਿਸ ਨੇ ਇਕ ਅੱਲ੍ਹੜ ਉਮਰਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਆਕਸਫੋਰਡ ਸਕੂਲ ਦੇ ਵਿਦਿਆਰਥੀ ਕੋਲੋਂ ਹੈਂਡਗੰਨ ਬਰਾਮਦ ਹੋਈ ਹੈ। ਗ੍ਰਿਫਤਾਰੀ ਵੇਲੇ ਉਸਨੇ ਕੋਈ ਵਿਰੋਧ ਨਹੀਂ ਕੀਤਾ ਤੇ ਸ਼ੱਕੀ ਨੇ ਵਕੀਲ ਦੀ ਮੰਗ ਕੀਤੀ ਹੈ ਤੇ ਹਾਲੇ ਤੱਕ ਇਹ ਨਹੀਂ ਕਿਹਾ ਕਿ ਉਸਨੇ ਗੋਲੀਬਾਰੀ ਕਿਉਂ ਕੀਤੀ। ਇਹ ਪ੍ਰਗਟਾਵਾ ਓਕਲੈਂਡ ਕਾਉਂਟੀ ਸ਼ੈਰਿਫ ਦੇ ਦਫਤਰ ਵੱਲੋਂ ਕੀਤਾ ਗਿਆ ਹੈ। ਮਾਰੇ ਗਏ ਤਿੰਨੋਂ ਜਣੇ ਵਿਦਿਆਰਥੀ ਮੰਨੇ ਜਾ ਰਹੇ ਹਨ। ਫੱਟੜਾਂ ਵਿਚ ਇਕ ਅਧਿਆਪਕ ਵੀ ਸ਼ਾਮਲ ਹੈ।
Total Responses : 942