ਬਾਬਾ ਨਜਮੀ ਹੋਏ ਬੀ ਸੀ ਪੰਜਾਬੀ ਪ੍ਰੈੱਸ ਕਲੱਬ ਦੇ ਰੂ -ਬ -ਰੂ -ਪੰਜਾਬੀ ਜ਼ਬਾਨ ਦੀ ਗੱਲ ਵੀ ਕੀਤੀ ਨਜ਼ਮਾਂ ਸੀ ਸੁਣਾਈਆਂ
ਸਰੀ , 18 ਅਗਸਤ, 2022: ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ ਸੀ 15 ਅਗਸਤ ਦੀ ਇਕੱਤਰਤਾ ਵਿਚ ਪ੍ਰੈੱਸ ਕਲੱਬ ਦੇ ਸੱਦੇ 'ਤੇ ਉੱਘੇ ਪੰਜਾਬੀ ਸ਼ਾਇਰ ਬਾਬਾ ਨਜਮੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਪਾਕਿਸਤਾਨ ਵਿੱਚ ਪੰਜਾਬੀ ਜ਼ਬਾਨ ਪ੍ਰਫੁੱਲਤ ਕਰਨ ਲਈ ਹੋ ਰਹੇ ਕਾਰਜਾਂ 'ਤੇ ਰੌਸ਼ਨੀ ਪਾਈ ਅਤੇ ਪੰਜਾਬੀ ਲਾਗੂ ਕਰਵਾਉਣ ਲਈ ਕਾਨੂੰਨੀ ਲੜਾਈ ਜਿੱਤਣ ਬਾਰੇ ਵੀ ਜਾਣਕਾਰੀ ਦਿੱਤੀ।
ਬਾਬਾ ਨਜਮੀ ਨੇ ਆਪਣੀਆਂ ਕੁਝ ਨਜ਼ਮਾਂ ਵੀ ਇਸ ਮੌਕੇ 'ਤੇ ਸਾਂਝੀਆਂ ਕੀਤੀਆਂ। ਇਸ ਮਿਲਣੀ ਮੌਕੇ ਬਾਬਾ ਨਜਮੀ ਨਾਲ ਟੋਰਾਂਟੋ ਤੋਂ ਪਹੁੰਚੇ ਮੀਡੀਆਕਾਰ ਇਕਬਾਲ ਮਾਹਲ, ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਅਹੁਦੇਦਾਰ ਸੁਰਜੀਤ ਸਿੰਘ ਮਾਧਪੁਰੀ ਅਤੇ ਕਰਮਜੀਤ ਸਿੰਘ ਬੁੱਟਰ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬੀ ਪ੍ਰੈੱਸ ਕਲੱਬ ਵੱਲੋਂ ਬਾਬਾ ਨਜਮੀ ਵਲੋਂ ਪੰਜਾਬੀ ਜ਼ਬਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਭਰਪੂਰ ਸ਼ਲਾਘਾ ਕੀਤੀ ਗਈ।