ਸੋਗੀ ਖ਼ਬਰ: ਪੰਜਾਬ ਦੇ ਹੱਕਾਂ ਦੇ ਮਹਾਨ ਪਹਿਰੇਦਾਰ -ਪ੍ਰੀਤਮ ਸਿੰਘ ਕੁਮੇਦਾਨ ਸੁਰਗਵਾਸ, ਅੰਤਮ ਸੰਸਕਾਰ 19 ਅਗਸਤ ਨੂੰ ਮੋਹਾਲੀ 'ਚ
ਚੰਡੀਗੜ੍ਹ , 18 ਅਗਸਤ, 2022: ਪੰਜਾਬ ਦੇ ਦਰਿਆਈ ਪਾਣੀਆਂ , ਇਲਾਕਿਆਂ ਅਤੇ ਹਰ ਖੋਹੇ ਗਏ ਹੱਕਾਂ ਲਈ ਉਮਰ ਭਰ ਪਹਿਰੇਦਾਰੀ ਕਰਦੇ ਅਤੇ ਲੜਦੇ ਰਹੇ ਸਾਬਕਾ ਪੀ ਸੀ ਐਸ ਅਫ਼ਸਰ ਪ੍ਰੀਤਮ ਸਿੰਘ ਕੁੰਮੇਦਾਨ ਨਹੀਂ ਰਹੇ . 100 ਵਰ੍ਹੇ ਦੀ ਉਮਰ ਭੋਗ ਚੁੱਕੇ ਪੰਜਾਬ ਦੇ ਇਸ ਇਸ ਮਹਾਨ ਸਪੂਤ ਨੇ ਫੋਰਟਿਸ ਹਸਪਤਾਲ ਮੋਹਾਲੀ 'ਚ ਅੱਜ ਸ਼ਾਮੀਂ ਆਪਣੇ ਆਖ਼ਰੀ ਸਾਹ ਲਏ . ਉਨ੍ਹਾਂ ਨੂੰ ਕੱਲ੍ਹ ਸ਼ਾਮੀ ਹੀ ਇੱਥੇ ਦਾਖਲ ਕਰਾਇਆ ਗਿਆ ਸੀ .
ਉਨ੍ਹਾਂ ਦਾ ਅੰਤਿਮ ਸੰਸਕਾਰ 19 ਅਗਸਤ ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਸੈਕਟਰ 73 ਦੇ Industrial Area Phase 7 ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ.
ਤਿਰਛੀ ਨਜ਼ਰ ਮੀਡੀਆ ਅਤੇ ਬਾਬੂਸ਼ਾਹੀ ਨੈਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਕੁਮੇਦਾਨ ਦੀ ਮੌਤ ਤੇ ਡੂੰਘਾ ਦੁਖ ਜ਼ਾਹਿਰ ਕਰਦੇ ਹੋਏ ਕੁਮੇਦਾਨ ਪਰਿਵਾਰ ਨਾਲ ਹਮਦਰਦੀ ਪਰਗਟ ਕੀਤੀ ਹੈ । ਬੱਲੀ ਨੇ ਕਿਹਾ ਕਿ ਕੁਮੇਦਾਨ ਦੇ ਟੂਰ ਜਾਂ ਨਾਲ ਸਿਰਫ਼ ਪਰਿਵਾਰ ਨੂੰ ਹੀ ਨਹੀਂ ਸਗੋਂ ਪੰਜਾਬ ਅਤੇ ਮੁਲਕ ਕੋਲੋਂ ਇੱਕ ਵੱਡਾ ਚਿੰਤਕ ਖੁੱਸ ਗਿਆ ਹੈ .
ਕੁਮੇਦਾਨ ਨਾਲ ਸਬੰਧਿਤ ਖਬਰਾਂ/ ਰਿਪੋਰਟਾਂ