ਬਠਿੰਡੇ ਵਾਲਿਓ ਮੈਨੂੰ ਇੱਕ ਵਾਰ ਤਾਂ ਆਪਣਾ ਆਸ਼ੀਰਵਾਦ ਦੇ ਦੇਓ : ਹਰਸਿਮਰਤ ਬਾਦਲ
ਵਿਸ਼ੇਸ਼ ਪ੍ਰਤੀਨਿਧ ਅਮ੍ਰਿਤ ਪਾਲ ਬਰਾੜ
ਬਠਿੰਡਾ, 15 ਜਨਵਰੀ 2019 " ਬਠਿੰਡੇ ਵਾਲਿਓ ਮੈਨੂੰ ਇੱਕ ਵਾਰ ਤਾਂ ਆਪਣਾ ਆਸ਼ੀਰਵਾਦ ਦੇ ਦੇਓ", ਏਹ ਮਾਸੂਮ ਤੇ ਤਰਲੇ ਭਰੇ ਸ਼ਬਦ ਕਿਸੇ ਹੋਰ ਨੇ ਨਹੀਂ ਬਲਕਿ ਬਠਿੰਡਾ ਤੋਂ ਲੋਕ ਸਭਾ ਦੇ ਮੈੰਬਰ ਹਰਸਿਮਰਤ ਕੌਰ ਬਾਦਲ ਹੁਰਾਂ ਦੇ ਹਨ I
ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿੱਚ ਵਜ਼ੀਰ ਹਨ ਤੇ ਬੀਤੇ ਦਿਨ ਉਹ ਬਠਿੰਡਾ ਵਿਖੇ ਬਬਲੀ ਢਿੱਲੋਂ ਵਲੋਂ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਬੋਲ ਰਹੇ ਸਨ ਤਾਂ ਭਾਸਣ ਦਿੰਦੇ ਹੋਏ ਉਹ ਭਾਵੁਕ ਲੇਹਜੇ ਵਿੱਚ ਕਹ ਗਏ " ਬਠਿੰਡੇ ਵਾਲਿਓ ਮੈਨੂੰ ਇੱਕ ਵਾਰ ਤਾਂ ਆਪਣਾ ਆਸ਼ੀਰਵਾਦ ਦੇ ਦੇਓ" I
ਪੰਡਾਲ ਵਿੱਚ ਬੈਠੇ ਲੋਕ ਇਕਦਮ ਸੁੰਨ ਜੇਹੇ ਹੋ ਗਏ ਤੇ ਉਨਾ ਦੇ ਚੇਹਰੇ ਵਲ ਤਕਣ ਲੱਗ ਪਏ, ਜਿਵੇ ਕੋਈ ਵਜ਼ੁਰਗ ਉਸ ਬਚੇ ਵਲ ਤਕਦਾ ਜੋ ਉਨਾ ਤੋਂ ਕੁਝ ਮੰਗ ਰਿਹਾ ਹੋਵੇ I
ਹਰਸਿਮਰਤ ਕੌਰ ਬਾਦਲ ਅਕਸਰ ਹੀ ਬਠਿੰਡਾ ਦੇ ਵਿੱਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਆਪਣੇ ਦਿਲ ਦੀ ਪੀੜ ਜਾਹਿਰ ਕਰਦੇ ਰਹਦੇ ਹਨ, ਅਗੇ ਤਾਂ ਉਹ ਜਿਆਦਾਤਰ ਉਲਾਂਬੇ ਵਿੱਚ ਹੀ ਗਲ ਕਰਿਆ ਕਰਦੇ ਸਨ, ਪਰ ਇਸ ਵਾਰ ਉਨਾ ਦੇ ਲਾਹਜੇ ਵਿੱਚ ਤਰਲੇ ਦੀ ਝਲਕ ਸਾਫ ਨਜ਼ਰ ਆ ਰਹੀ ਸੀ, ਬੜੇ ਹੀ ਵਿਲਖਣ ਜਿਹੇ ਲੇਹਜੇ ਵਿੱਚ ਉਨਾ ਕਿਹਾ "ਬਠਿੰਡੇ ਵਾਲਿਓ ਮੈਨੂੰ ਇੱਕ ਵਾਰ ਤਾਂ ਆਪਣਾ ਆਸ਼ੀਰਵਾਦ ਦੇ ਦੇਓ" I ਏਹ ਉਨਾ ਦੀ ਖੂਬੀ ਕਹੀ ਜਾ ਸਕਦੀ ਹੈ ਜਾਂ ਉਨਾ ਦਾ ਸੁਭਾ, ਕੇ ਉਹ ਗਲ ਕੇਹਣ ਲਗੇ ਜਿਝਕਦੇ ਨਹੀਂ I
ਸਮਾਗਮ ਖਤਮ ਹੋਣ ਤੋਂ ਬਾਅਦ ਇਸ ਗਲ ਨੂੰ ਲੈਕੇ ਕਈ ਲੋਕ ਆਪਸ ਵਿੱਚ ਚਰਚਾ ਕਰਦੇ ਦੇਖੇ ਗਏ I
ਇਥੇ ਏਹ ਵਰਨਯੋਗ ਹੈ, ਕੀ ਪਿਛਲੇ ਦਸ ਸਾਲ ਦੇ ਸਮੇ ਦੌਰਾਨ ਬਠਿੰਡਾ ਸ਼ਹਿਰ ਦਾ ਮੂੱਹ ਮੁਹਾਂਦਰਾ ਬਦਲਣ ਵਿੱਚ ਬਤੌਰ ਲੋਕ ਸਭਾ ਨੁਮਾਇੰਦਾ ਹਰਸਿਮਰਤ ਕੌਰ ਵਲੋਂ ਅਹਮ ਭੂਮਿਕਾ ਨਿਭਾਈ ਗਈ ਹੈ, ਬੇਸ਼ੱਕ ਉਹ ਵਜ਼ੀਰ ਦੀ ਮਸਰੂਫ਼ੀਅਤ ਦੀ ਵਜਾ ਕਾਰਣ ਆਪਣੇ ਪਾਰਟੀ ਕਾਡਰ ਨਾਲ ਪੂਰਾ ਰਾਬਤਾ ਨਹੀਂ ਰੱਖ ਸਕੇ, ਜਿਨਾਂ ਅਕਾਲੀ ਵਰਕਰਾਂ ਨੂੰ ਉਮੀਦ ਸੀ, ਅਕਾਲੀ ਆਗੂ ਇਸ ਗਲ ਦਾ ਗਿਲਾ ਆਮ ਕਰਦੇ ਵੀ ਰਹੇ ਹਨ, ਪਰ ਉਨ੍ਹਾਂ ਦਿਲੀ ਬੈਠ ਕੇ ਇਲਾਕੇ ਦੀਆਂ ਸਮਸਿਆਵਾਂ ਉਪਰ ਪੂਰੀ ਨਜ਼ਰ ਰਖੀ I
ਏਮਸ ਹਸਪਤਾਲ, ਘਰੇਲੂ ਹਵਾਈ ਅੱਡਾ, ਦਿਲੀ ਬਠਿੰਡਾ ਸ਼ਤਾਬਦੀ, ਰਿੰਗ ਰੋਡ ਪ੍ਰੋਜੇਕਟ 2, ਲੇਕ ਵਯੂ ਕਲਬ ਅਤੇ ਕਈ ਹੋਰ ਮੁਹਤਵਪੂਰਨ ਯੋਜਨਾਵਾਂ ਨੂੰ ਹਰਸਿਮਰਤ ਕੌਰ ਬਾਦਲ ਆਪਣੇ ਯਤਨਾਂ ਰਾਹੀਂ ਸਿਰੇ ਲਾਇਆ I ਇੱਕ ਅਧਿਕਾਰੀ ਨੇ ਇਸ ਘਟਨਾਚਕਰ ਉਪਰ ਮੁਹਤਬਪੁਰਨ ਟਿਪਣੀ ਕਰਦਿਆਂ ਕਿਹਾ ਕੀ "ਹਰਸਿਮਰਤ ਦਾ ਉਲਾਂਬਾ ਵੀ ਜਾਇਜ ਹੈ ਤੇ ਅੱਜ ਕੀਤੀ ਹੋਈ ਅਰਜੋਈ ਵੀ ਸਹੀ ਹੈ, ਬਠਿੰਡੇ ਵਾਲੀਆਂ ਨੇ ਉਸ ਦਾ ਮੁਲ ਨਹੀਂ ਪਾਇਆ, ਬੇਸ਼ੱਕ ਇਸ ਦੇ ਕਾਰਣ ਕੁਜ ਹੋਰ ਹਨ"I
ਏਥੇ ਏਹ ਦਸਨਾ ਉੱਚਿਤ ਹੋਵੇਗਾ ਕੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਦੋ ਚੋਣਾਂ ਲੜੀਆਂ ਹਨ ਤੇ ਦੋਨਾਂ 2009 ਤੇ 2014 ਵਿੱਚ ਉਸਨੂੰ ਬਠਿੰਡਾ ਵਿਧਾਨ ਸਭਾ ਵਿੱਚ ਕਰਮਵਾਰ 15000 ਹਜ਼ਾਰ ਤੇ 30000 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਹੋਈ ਹੈ , ਜਦਕਿ ਬਾਕੀ ਹਲਕਿਆਂ ਵਿੱਚ ਉਹ ਜਿਤੀ ਹੈ I