ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 22 ਜਨਵਰੀ 2019 - ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਰਾਜਬਚਨ ਸਿੰਘ ਸੰਧੂ ਵੱਲੋਂ ਮਾੜੇ ਅੰਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸੇਵਾ ਸਿੰਘ ਮੱਲ੍ਹੀ ਐਸ.ਪੀ ਇੰਨਵੈਸਟੀਗੇਸ਼ਨ) ਅਤੇ ਯਾਦਵਿੰਦਰ ਸਿੰਘ ਬਾਜਵਾ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਦੇ ਦਿਸ਼ਾ ਨਿਰਦੇਸ਼ 'ਤੇ ਸੀ.ਆਈ.ਏ ਸਟਾਫ਼ ਪੁਲਸ ਵੱਲੋਂ ਚਾਰ ਕਥਿੱਤ ਦੋਸ਼ੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧ ਵਿੱਚ ਇੰਨਸਪੈਕਟਰ ਨਰਿੰਦਰ ਸਿੰਘ ਮੁਖੀ ਸੀ.ਆਈ.ਏ ਸਟਾਫ਼ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਅਤੇ ਐਸ.ਆਈ ਸੁਰਿੰਦਰ ਸਿੰਘ ਸਾਥੀ ਕ੍ਰਮਚਾਰੀਆ ਸਮੇਤ ਸ਼ੱਕੀਆਂ 'ਤੇ ਨਜ਼ਰ ਰੱਖਣ ਲਈ ਜਦ ਗਸ਼ਤ 'ਤੇ ਸਨ ਤਾਂ ਪਿੰਡ ਢੁੱਡੀ ਵਿਖੇ ਮੌਜੂਦਗੀ ਦੀ ਸੂਰਤ ਵਿੱਚ ਗੁਪਤ ਇਤਲਾਹ ਮਿਲੀ ਕਿ
ਲਖਵੀਰ ਸਿੰਘ ਉਰਫ਼ ਲੱਖਾ ਅਤੇ ਜਗਮੀਤ ਸਿੰਘ ਵਾਸੀ ਢੁੱਡੀ ਹੈਰੋਇਨ ਵੇਚਣ ਦੇ ਆਦੀ ਹਨ। ਉਹਨਾ ਦੱਸਿਆ ਕਿ ਗੁਪਤ ਇਤਲਾਹ ਮੁਤਾਬਕ ਦੱਸੇ ਗਏ ਠਿਕਾਣੇ 'ਤੇ ਜਦ ਪੁਲਸ ਪਾਰਟੀ ਵੱਲੋਂ ਰੇਡ ਮਾਰੀ ਗਈ ਤਾਂ ਇਹਨਾਂ ਦੋਨਾਂ ਦੋਸ਼ੀਆਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਹਨਾਂ ਕੋਲ ਮੌਜੂਦ ਡੱਸਟਰ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਇੱਕ ਹੋਰ ਮਾਮਲੇ ਵਿੱਚ ਇੰਨਚਾਰਜ ਸੀ.ਆਈ.ਏ ਸਟਾਫ਼ ਨੇ ਦੱਸਿਆ ਕਿ ਸੀ.ਆਈ ਸਟਾਫ਼ ਦੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵੱਲੋਂ ਆਪਣੇ ਸਾਥੀ ਕ੍ਰਮਚਾਰੀਆਂ ਦੀ ਸਹਾਇਤਾ ਨਾਲ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਵਾਸੀ ਢੁੱਡੀ ਪਾਸੋਂ 10 ਗ੍ਰਾਮ ਹੈਰੋਇਲ ਬਰਾਮਦ ਕਰਕੇ ਜਿੰਨ ਮਾਰਕਾ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਉਹਨਾ ਦੱਸਿਆ ਕਿ ਜਦ ਉਕਤ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਚੰਦਬਾਜਾ ਵਿਖੇ ਪੁੱਜੀ ਤਾਂ ਗੁਪਤ ਇਤਲਾਹ 'ਤੇ ਉਕਤ ਦੋਨਾਂ ਦੋਸ਼ੀਆਂ ਨੂੰ ਰੇਡ ਮਾਰ ਕੇ ਕਾਬੂ ਕਰ ਲਿਆ ਗਿਆ।