ਚੰਡੀਗੜ੍ਹ, 11 ਫਰਵਰੀ 2019 - ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪੰਜਾਬ 'ਚ ਮੁੜ ਤੋਂ ਸਰਗਰਮ ਹੋ ਗਏ ਹਨ। ਬੀਤੇ ਦਿਨੀਂ ਉਨ੍ਹਾਂ ਵੱਲੋਂ 'ਪੰਥਕ ਲਹਿਰ ਮੀਟਿੰਗ' ਹੇਠ ਨਕੋਦਰ ਦੇ ਪਿੰਡ ਚੱਕ ਕਲਾਂ 'ਚ ਮੀਟਿੰਗ ਕੀਤੀ ਗਈ। ਇਲਾਕੇ ਦੀਆ ਸਿੱਖ ਸੰਗਤਾਂ ਵੱਲੋਂ ਭਾਈ ਰਣਜੀਤ ਸਿੰਘ ਨੂੰ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣ ਲਈ ਪੂਰਨ ਸਮਰਥਨ ਦੇਣ ਦਾ ਭਰੋਸਾ ਦੁਆਇਆ ਗਿਆ।
ਭਾਈ ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ ਗੁਰੂ ਸਾਹਿਬ ਦੀ ਸੱਚੀ ਸਰਕਾਰ ਦੇ ਸਰਮਾਏ ਨੂੰ ਬਾਦਲ ਪਰਿਵਾਰ ਜਿਹੇ ਲੋਕ ਲੁੱਟ ਰਹੇ ਹਨ ਤੇ ਗਰੀਬ ਸਿੱਖਾਂ ਲਈ ਕੁਝ ਵੀ ਨਹੀਂ ਕਰ ਰਹੇ ਜਿਸ ਕਾਰਨ ਗਰੀਬ ਪਰਿਵਾਰ ਇਸਾਈ ਧਰਮ ਵੱਲ ਨੂੰ ਧੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਆਪਣੇ ਸਰਮਾਏ ਨੂੰ ਬਚਾਉਣ ਲਈ ਜਿਸ ਕਾਰਨ ਉਨ੍ਹਾਂ ਵੱਲੋਂ ਪੰਥਕ ਅਕਾਲੀ ਲਹਿਰ ਦਾ ਕਾਫ਼ਲਾ ਬਣਾਇਆ ਗਿਆ ਹੈ ਤੇ ਇਹ ਕਾਫਲਾ ਪੂਰੇ ਪੰਜਾਬ 'ਚ ਫੈਲੇਗਾ।