← ਪਿਛੇ ਪਰਤੋ
ਫਰੀਦਕੋਟ, 15 ਮਈ 2019 - ਫਰੀਦਕੋਟ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਮੁਹੰਮਦ ਸਦੀਕ ਦੇ ਪੋਸਟਰਾਂ 'ਤੇ ਕਾਲਾ ਰੰਗ ਫੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਿਨਾਂ ਪੋਸਟਰ 'ਤੇ 84 ਦੇ ਦੰਗਿਆਂ ਦਾ ਕਾਤਲ ਅਤੇ ਗੁਟਕਾ ਸਾਹਿਬ ਦੀ ਝੂਠੀ ਸੁੰਹ ਖਾ ਕੇ ਮੁਕਰਨ ਵਾਲਾ ਅਤੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਾਲਾ ਵੀ ਲਿਖਿਆ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਇਸ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ।
Total Responses : 990