ਬਠਿੰਡਾ, 20 ਜੁਲਾਈ 2019 - ਬੀਤੇ ਕੁੱਝ ਦਿਨ ਪਹਿਲਾ ਬਠਿੰਡਾ 'ਚ ਪਏ ਮੀਂਹ ਦੇ ਜਮਾਂ ਹੋਏ ਪਾਣੀ ਨੂੰ ਪ੍ਰਸ਼ਾਸਨ ਨੇ ਬੜੀ ਮਿਹਨਤ ਨਾਲ ਕੱਢਿਆ ਸੀ ਤੇ ਲੋਕਾਂ ਨੇ ਇਸ ਬਰਸਾਤੀ ਪਾਣੀ ਤੋਂ ਸੁੱਖ ਦਾ ਸਾਹ ਲਿਆ ਵੀ ਨਹੀਂ ਸੀ ਕੇ ਅੱਜ ਫਿਰ ਪਏ ਮੀਂਹ ਨੇ ਲੋਕਾਂ ਵਿਚ ਓਹੀ ਡਰ ਪੈਦਾ ਕਰ ਦਿੱਤਾ ਕਿ ਕਿਧਰੇ ਫਿਰ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਸਾਹਮਣੇ ਨਾ ਆ ਜਾਵੇ।
ਕਰੀਬ ਇੱਕ ਘੰਟਾ ਪਏ ਇਸ ਮੀਂਹ ਨਾਲ ਬਠਿੰਡਾ ਦੇ ਕਈ ਇਲਾਕਿਆਂ ਵਿੱਚ ਕਈ ਫੁੱਟ ਤੱਕ ਪਾਣੀ ਜਮਾਂ ਹੋ ਗਿਆ। ਮਾਲ ਰੋਡ, ਸਿਰਕੀ ਬਜ਼ਾਰ, ਪਾਰਸ ਰਾਮ ਨਗਰ ਵਿੱਚ ਮੀਂਹ ਦਾ ਪਾਣੀ ਜਮਾਂ ਹੋ ਗਿਆ। ਦੁਪਹਿਰ ਨੂੰ ਪਏ ਮੀਂਹ ਕਾਰਨ ਸਕੂਲਾਂ 'ਚ ਛੁੱਟੀ ਦਾ ਸਮਾਂ ਹੋਣ ਕਾਰਨ ਸਕੂਲੀ ਬੱਚਿਆਂ ਨੂੰ ਮੀਂਹ ਦੇ ਪਾਣੀ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਬਠਿੰਡਾ ਵਿੱਚ ਅੱਜ ਇੱਕ ਘੰਟਾ ਮੀਂਹ ਪਿਆ ਇਸ ਦੌਰਾਨ 57 ਐੱਮ ਐੱਮ ਬਾਰਿਸ਼ ਦਰਜ਼ ਕੀਤੀ ਗਈ।