ਸਪੀਕਰ ਰਾਣਾ ਕੇ ਪੀ ਸਿੰਘ ਕਰਨਗੇ ਉਦਘਾਟਨ ਅਤੇ ਸੈਰ-ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਵਿਸ਼ੇਸ਼ ਮਹਿਮਾਨ.
ਇੰਗਲੈਡ ਤੇ ਕਨੇਡਾ ਅਤੇ ਭਾਰਤ ਤੇ ਯੂ ਐਸ ਏ ਵਿਚਕਾਰ ਹੋਣਗੇ ਦੋ ਕਬੱਡੀ ਮੈਚ
ਸਰ੍ੀ ਅਨੰਦਪੁਰ ਸਾਹਿਬ 07 ਦਸੰਬਰ, 2019: ਅੱਜ 08 ਦਸੰਬਰ ਨੂੰ ਸਰ੍ੀ ਅਨੰਦਪੁਰ ਸਾਹਿਬ ਦੇ ਪਰ੍ਸਿੱਧ ਚਰਨ ਗੰਗਾ ਸਪੋਰਟਸ ਸਟੇਡੀਅਮ ਵਿੱਚ ਵਿਸ਼ਵ ਕਬੱਡੀ ਕੱਪ ਦੇ ਦੋਵੇਂ ਸੈਮੀਫਾਈਨਲ ਮੈਚ ਹੋਣ ਜਾ ਰਹੇ ਹਨ. ਪਹਿਲਾਂ ਮੈਚ ਇੰਗਲੈਡ ਤੇ ਕਨੇਡਾ ਦੀ ਟੀਮ ਵਿਚਕਾਰ ਅਤੇ ਦੂਸਰਾ ਮੈਚ ਭਾਰਤ ਤੇ ਯੂ ਅੇੈਸ ਏ ਦੀ ਟੀਮ ਵਿਚਕਾਰ ਹੋਵੇਗਾ.
ਅੱਜ ਚਰਨ ਗੰਗਾ ਸਪੋਰਟਸ ਸਟੇਡੀਅਮ ਵਿੱਚ ਸਵੇਰ ਤੋਂ ਹੀ ਵੱਖ ਵਿਭਾਗਾ ਦੇ ਅਧਿਕਾਰੀ ਤੇ ਕਮਰਚਾਰੀਆਂ ਆਪਣੀਆ ਡਿਊਟੀਆਂ ਕਰਦੇ ਹੋਏ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਵਿੱਚ ਲੱਗੇ ਹੋਏ ਹਨ. ਇਸ ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ ਮੈਚ ਦੋਰਾਨ ਪਰ੍ਸਿੱਧ ਅਦਾਕਾਰਾ ਸੁਨੰਦਾ ਸਰਮਾਂ ਵਲੋਂ ਸ਼ਾਨਦਾਰ ਪਰ੍ੋਗਰਾਮ ਪੇਸ਼ ਕੀਤੇ ਜਾਣਗੇ.
ਸਰ੍ੀ ਅਨੰਦਪੁਰ ਸਾਹਿਬ ਵਿੱਚ ਪਹਿਲੀਵਾਰ ਹੋਣ ਜਾ ਰਹੇ ਅੰਤਰ ਰਾਸ਼ਟਰੀ ਕਬੱਡੀ ਮੈਚ ਦੇ ਸੈਮੀਫਾਈਨਲ ਦੇ ਦੇਖਣ ਦੇ ਲਈ ਇਲਾਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ. ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਲੋਕ ਦੀ ਵੀ ਇਹ ਮੈਚ ਵੇਖਣ ਲਈ ਹੁੰਮ-ਹੁੰਮਾ ਕੇ ਪਹੁੰਚਣ ਦੀ ਸੰਭਾਵਨਾਂ ਹੈ. ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਲਗਾਤਾਰ ਪਰ੍ਬੰਧਾਂ ਦਾ ਜਾਇਜਾ ਲੈ ਰਹੇ ਹਨ. ਪਰ੍ਸਾਸ਼ਨ ਵਲੋਂ ਜਿਥੇ ਆਮ ਲੋਕਾਂ ਦੀ ਭਾਰੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਣ ਵਾਲ ਪਾਣੀ, ਸਫਾਈ, ਪਾਖਾਨੇ ਅਤੇ ਸਜਾਵਟ ਦੇ ਸਾਰੇ ਪਰ੍ਬੰਧ ਮੁਕੰਮਲ ਕੀਤੇ ਗਏ ਹਨ. ਉਥੇ ਪੁਲਿਸ ਵਿਭਾਗ ਵਲੋਂ ਨਿਰਵਿਘਨ ਟਰੈਫਿਕ ਨੂੰ ਸੰਚਾਰੂ ਚਲਾਉਣ, ਸੁਰੱਖਿਆ ਪਰ੍ਬੰਧ ਅਤੇ ਹੋਰ ਬਹੁਤ ਸਾਰੇ ਪਰ੍ਬੰਧ ਕੀਤੇ ਗਏ ਹਨ.
08 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਇਸ ਵਿਸ਼ਵ ਕਬੱਡੀ ਕੱਪ ਦੇ ਸੈਮੀਫਾਈਨਲ ਦਾ ਉਦਘਾਟਨ ਕਰਨਗੇ ਅਤੇ ਸਰ੍ੀ ਚਰਨਜੀਤ ਸਿੰਘ ਚੰਨੀ ਸੈਰ ਸਪਾਟਾ ਅਤੇ ਸਭਿੱਆਚਾਰਕ ਮਾਮਲੇ ਪੁਰਾਲੇਖ, ਪੁਰਾਤੱਤਵ ਤੇ ਅਜਾਇਬਘਰ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੋਜਗਾਰ ਉੱਤਪਤੀ ਤੇ ਟਰ੍ੇਨਿੰਗ ਮੰਤਰੀ ਪੰਜਾਬ ਇਸ ਸਮਾਗਮ ਦੇ ਵਿਸੇਸ਼ ਮਹਿਮਾਨ ਹੋਣਗੇ. ਜਿਲਹ੍ੇ ਦੇ ਡਿਪਟੀ ਕਮਿਸ਼ਨਰ ਸਰ੍ੀ ਸੁਮੀਤ ਜਾਰੰਗਲ ਆਈ ਏ ਐਸ ਅਤੇ ਐਸ ਐਸ ਪੀ ਸਰ੍ੀ ਸਵੱਪਨ ਸ਼ਰਮਾਂ ਵਲੋਂ ਲਗਾਤਾਰ ਇਸ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਜਾਇਜਾ ਲੈ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ.