← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 11 ਜੁਲਾਈ 2020 - ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਫਰੀਦਕੋਟ ਦੇ ਕੁਲਵੀਰ ਕੌਰ ਅਤੇ ਐਵਿਸ਼ ਕੁਮਾਰ ਸਟੈਨੋ ਦੀ ਪੋਸਟ ਲਈ ਭਰਤੀ ਹੋਣ ਦੀ ਖੁਸੀ ਵਿਚ ਫਰੀਦਕੋਟ ਦੇ ਪਿਟਮੈਂਨ ਕਮਰਸ਼ੀਅਲ ਕਾਲਜ਼ ਵਿਖੇ ਖੁਸੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਸੰਸਥਾਂ ਵਿਚ 2 ਸਾਲ ਦੀ ਪੰਜਾਬੀ ਅਤੇ ਅੰਗਰੇਜੀ ਵਿਚ ਸਟੈਨੋ ਦੀ ਟ੍ਰੇਨਿੰਗ ਲੈਣ ਉਪਰੰਤ ਇੰਨ੍ਹਾਂ ਦੀ ਚੋਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਈ। ਇਸ ਸਬੰਧ ਵਿਚ ਸੰਸਥਾ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇੰਨ੍ਹਾਂ ਪੋਸਟਾਂ ਵਾਸਤੇ ਲਈ ਗਈ ਪ੍ਰੀਖਿਆ ਵਿਚ 380 ਦੇ ਕਰੀਬ ਉਮੀਦਵਾਰਾਂ ਨੇ ਹਿੱਸਾ ਲਿਆ ਜਿੰਨ੍ਹਾਂ ਵਿਚੋ 29 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਸਕੇ। ਜਿਨ੍ਹਾਂ ਵਿੱਚ ਜਿਲ੍ਹਾ ਫਰੀਦਕੋਟ ਦੇ ਕੁਲਵੀਰ ਕੌਰ ਅਤੇ ਐਵਿਸ਼ ਕੁਮਾਰ ਸਭ ਤੋਂ ਅੱਗੇ ਰਹੇ। ਇਨ੍ਹਾਂ ਦੋਹਾਂ ਉਮੀਦਵਾਰਾਂ ਨੂੰ ਯੂਨੀਵਰਸਿਟੀ ਨੇ ਨਿਯੁਕਤੀ ਪੱਤਰ ਸੌਂਪ ਦਿੱਤੇ ਹਨ ਅਤੇ ਆਉਣ ਵਾਲੇ ਸੋਮਵਾਰ ਨੂੰ ਡਾਕਟਰ ਚੈੱਕਅੱਪ ਕਰਵਾ ਕੇ ਆਪਣੀ ਡਿਊਟੀ ਤੇ ਹਾਜ਼ਰ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ। ਫਰੀਦਕੋਟ ਦੀ ਇਹ ਸਟੈਨੋ ਟ੍ਰੇਨਿੰਗ ਸੰਸਥਾ ਪਿਛਲੇ 26 ਸਾਲ ਤੋਂ ਫਰੀਦਕੋਟ ਵਿਖੇ ਪੰਜਾਬੀ ਅਤੇ ਅੰਗਰੇਜ਼ੀ ਸਟੈਨੋ ਦੀ ਪੜ੍ਹਾਈ ਕਰਵਾ ਰਹੀ ਹੈ। ਸੰਸਥਾ ਵਿਚ ਇਨ੍ਹਾਂ ਦੋਨਾਂ ਉਮੀਦਵਾਰਾਂ ਦੇ ਆਉਣ 'ਤੇ ਨਾਲ ਦੇ ਸਾਥੀਆਂ ਨੇ ਵਧਾਈਆਂ ਦਿੱਤੀਆਂ।
Total Responses : 991