← ਪਿਛੇ ਪਰਤੋ
ਸੁਖਜਿੰਦਰ ਰੰਧਾਵਾ ਨੇ ਸਹਿਕਾਰਤਾ ਵਿਭਾਗ ਵਿਚ 58 ਸਾਲਾਂ ਦੀ ਉਮਰ ਪੂਰੀ ਕਰ ਚੁੱਕੇ ਸਾਰੇ ਮੁਲਾਜ਼ਮਾਂ ਬਾਰੇ ਜਾਰੀ ਕੀਤੇ ਇਹ ਹੁਕਮ ਚੰਡੀਗੜ੍ਹ, 22 ਸਤੰਬਰ, 2020 : ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਵਿਚ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਫਾਰਗ ਕਰਨ ਦਾ ਹੁਕਮ ਦਿੱਤਾ ਹੈ। Ðਰੰਧਾਵਾ ਨੇ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਦੀ 2 ਸਾਲ ਦੀ ਐਕਸਟੈਂਸ਼ਨ ਸਕੀਮ ਖਤਮ ਹੋਣ ਦੇ ਬਾਵਜੂਦ ਸਹਿਕਾਰਤਾ ਵਿਭਾਗ ਵਿਚ ਕੁਝ ਮੁਲਾਜ਼ਮਾਂ ਨੂੰ 58 ਸਾਲ ਉਮਰ ਹੋਣ ਉਪਰੰਤ ਠੇਕੇ 'ਤੇ ਜਾਂ ਆਊਟ ਸੋਰਸ ਰਾਹੀਂ ਰੱਖਿਆ ਹੋਇਆ ਹੈ। ਅਜਿਹੇ ਕਰਮਚਾਰੀ ਤੁਰੰਤ ਫਾਰਗ ਕੀਤੇ ਜਾਣੇ ਚਾਹੀਦੇ ਹਨ।
Total Responses : 107