ਫਰੀਦਕੋਟ, 09 ਜੁਲਾਈ 2019(ਪਰਵਿੰਦਰ ਸਿੰਘ ਕੰਧਾਰੀ): ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ 35 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।33 ਪਰਿਵਾਰਾਂ ਨੂੰ ਗੋਲਕ ਤੋਂ ਗਰੀਬ ਤੱਕ ਐਨ ਆਰ ਆਈ ਕਲੱਬ ਦੀ ਸੰਗਤ ਵੱਲੋਂ ਅਤੇ 2 ਪਰਿਵਾਰਾਂ ਦੇ ਨਾਮ ਨੂੰ ਗੁਪਤ ਰੱਖ ਕੇ ਸੇਵਾ ਦਿੱਤੀ ਗਈ ਹੈ ਅਤੇ ਹੈਪੀ ਸਰਾਂ ਨੇ ਦੱਸਿਆ ਕਿ ਇਹ ਸੇਵਾ ਲਾਈਵ ਹੋ ਕੇ ਦਿੱਤੀ ਜਾਂਦੀ ਹੈ ਅਤੇ ਪਰਿਵਾਰਾਂ ਬਾਰੇ ਸੰਗਤਾਂ ਨੂੰ ਦੱਸਿਆ ਵੀ ਜਾਂਦਾ ਹੈ ਕਿ ਪਰਿਵਾਰ ਕਿਹੜੀ ਸਥਿਤੀਆਂ ਵਿੱਚੋਂ ਗੁਜਰ ਰਹੇ ਹਨ ।ਪਰਿਵਾਰਾਂ ਨੂੰ ਚਾਇਲਡ ਹੈੱਲਪ ਵੱਲੋਂ 1098 ਤੇ ਕਾਲ ਕਰਨ ਬਾਰੇ ਅਤੇ ਹੈਪੀ ਸਰਾਂ ਵੱਲੋਂ ਵਾਤਾਵਰਨ ਨੂੰ ਸਾਫ਼ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਪਾਣੀ ਨੂੰ ਬਚਾਉਣ ਲਈ ਪਰਿਵਾਰਾਂ ਨੂੰ ਜਾਗਰੂਕ ਕੀਤਾ ਗਿਆ ਪਰਿਵਾਰਾਂ ਵੱਲੋਂ ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਫਰੀਦਕੋਟ ਅਤੇ ਐਨ ਆਰ ਆਈ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।ਸੁਸਾਇਟੀ ਵੱਲੋਂ ਸੁਸਾਇਟੀ ਨੂੰ ਸਹਿਯੋਗ ਦੇਣ ਵਾਲੀਆਂ ਐਨ ਆਰ ਆਈ ਸੰਗਤਾਂ ਦਾ ਅਤੇ ਰਵੀ ਭੌਰਲਾ ਸਪੇਨ ਵਾਲੇ ਵੀਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ । ਇਸ ਮੌਕੇ ਤੇ ਬੱਬੂ ਸਰਾਂ , ਅਾਲਿਖ ਸਰਾਂ, ਹਰਿੰਦਰ ਹੈਰੀ, ਹਰਨੂਰ ਗਿੱਲ,ਸਾਹਿਲ ਅਤੇ ਚਾਇਲਡ ਹੈੱਲਪ 1098 ਤੋਂ ਰਵਿੰਦਰ ਅਟਵਾਲ ਆਦਿ ਹਾਜ਼ਰ ਸਨ ।