ਅਸ਼ੋਕ ਵਰਮਾ
ਬਠਿੰਡਾ,17 ਫਰਵਰੀ2020 । ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ’ ਵੱਲੋਂ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਫੈਸਲਾ ਲਿਆ ਗਿਆ ਹੈ। ਅੱਜ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਫੈਸਲੇ ਤਹਿਤ ਜਿਲਾ ਬਠਿੰਡਾ ਦੇ ਆਗੂਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿੋਤੇਦਾਰ ਜੈਜੀਤ ਸਿੰਘ ਜੌਹਲ ਨੂੰ ਮੰਗ ਪੱਤਰ ਦੇਕੇ ਵਾਅਦਾ ਨਿਭਾਉਣ ਲਈ ਕਿਹਾ। ਪੰਜਾਬ ਸੁਬਾਰਡੀਨੇਟ ੋਰਵਿਸਜ਼ ਫੈਡਰੇਸ਼ਨ ਦੇ ਆਗੂ ਹੰਸ ਰਾਜ ਬੀਜਵਾਂ ,ਗੁੂਰਦੀਪ ਸਿੰਘ ਬਰਾੜ, ਮਨਜੀਤ ਸਿੰਘ,ਗੁਰਬੰਸ ਸਿੰਘ,ਪੈਨਸ਼ਨਰ ਐਸੋਸੀਏਸ਼ਨ ਦੇ ਲਛਮਣ ਸਿੰਘ ਮਲੂਕਾ, ਜੰਗਲਾਤ ਵਰਕਰਜ਼ ਯੂਨੀਅਨ ਦੇ ਜਗਸੀਰ ਸਿੰਘ ਸੀਰਾ, ਅੰਮਿ੍ਰਪਾਲ ਸਿੰਘ ,ਪੀਡਬਲਿਊਡੀ ਫੀਲਡ ਵਰਕਸ਼ਾਪ ਐਂਡ ਵਰਕਰਜ਼ ਯੂਨੀਅਨ ਦੇ ਮੱਖਣ ਸਿੰਘ ਖਣਗਵਾਲ ਅਤੇ ਜੀਤ ਰਾਮ ਦੋਦੜਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ, ਪਾਰਲੀਮੈਂਟ ਦੀਆਂ 2019 ਦੀਆਂ ਚੋਣਾਂ ਅਤੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਮਿਨੀ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਸਰਕਾਰ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ। ਪੰਜਾਬ ਸਰਕਾਰ ਦਸੰਬਰ 2016 ਦੇ ਐਕਟ ਅਨੁਸਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਲਗਾਤਾਰ ਟਾਲਮਟੋਲ ਕਰ ਰਹੀ ਹੈ। ਆਗੂਆਂ ਨੇ ਸਰਕਾਰ ਦੇ ਵਾਅਦਿਆਂ ਖਿਲਾਫ ਸੰਘਰਸ਼ ਨੂੰ ਤਿੱਖਾ ਕਰਦਿਆਂ 19 ਫਰਵਰੀ ਤੱਕ ਸੂਬੇ ਵਿਚ ਵੱਡੇ ਵਫ਼ਦਾਂ ਰਾਹੀਂ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਅਤੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਦਿਆਂ ਬਜਟ ਸੈਸ਼ਨ ਦੌਰਾਨ 24 ਫਰਵਰੀ ਨੂੰ 6-ਫੇਜ਼ ਮੁਹਾਲੀ ਵਿਚ ਸੂਬਾ ਪੱਧਰੀ ਰੈਲੀ ਕਰਨ ਮਗਰੋਂ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਬੁਲਾਰਿਆਂ ਨੇ ਕਿਹਾ ਕਿ ਖਜ਼ਾਨਾ ਮੰਤਰੀ ਵੱਲੋਂ ਮੰਗਾਂ ਮੰਨਣ ਤੋਂ ਟਾਲਮਟੋਲ ਕਰਦਿਆ ਹਰ ਵਾਰ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਗਾਇਆ ਗਿਆ ਹੈ ਜਦਕਿ ਵਜ਼ੀਰਾਂ, ਵਿਧਾਇਕਾਂ ਅਤੇ ਨਵੇਂ ਨਿਯੁਕਤ ਚੇਅਰਮੈਨਾਂ, ਸਲਾਹਕਾਰਾਂ, ਸਿਆਸੀ ਸਕੱਤਰਾਂ ਨੂੰ ਵੱਡੇ ਗੱਫੇ ਦਿੱਤੇ ਜਾ ਰਹੇ ਹਨ। ਉਨਾਂ ਠੇਕਾ ਮੁਲਾਜ਼ਮਾਂ ਨੂੰ ਦਸੰਬਰ 2016 ਦੇ ਐਕਟ ਅਨੁਸਾਰ ਰੈਗੂਲਰ ਕਰਨ, ਬਿਨਾਂ ਦੇਰੀ ਤਨਖਾਹ ਕਮਿਸ਼ਨ ਦੀ ਰੋਕੀ ਹੋਈ ਰਿਪੋਰਟ ਜਾਰੀ ਕਰਨ, ਮੰਹਿਗਾਈ ਭੱਤੇ ਦੀਆਂ ਬਕਾਇਆ ਚਾਰ ਕਿਸ਼ਤਾਂ ਦਾ ਭੁਗਤਾਨ ਤੁਰੰਤ ਕਰਨ, ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ 1-1-2004 ਤੋਂ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਹੈ।