ਅਸ਼ਵਨੀ ਸ਼ਰਮਾ ਨੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ
ਕਮੇਟੀ ਆੜਤੀ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ 10 ਦਿਨਾਂ ਵਿਚ ਅਸ਼ਵਨੀ ਸ਼ਰਮਾ ਨੂੰ ਦੇਵੇਗੀ ਰਿਪੋਰਟ
ਚੰਡੀਗੜ੍ਹ, 30 ਸਤੰਬਰ,2020 : ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆੜਤੀ ਸੰਗਠਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਵਿਸ਼ੇ ਨੂੰ ਜਾਣਨ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸੱਤ ਮੈਂਬਰਾਂ ਦੀ
ਆੜਤੀ ਤਾਲਮੇਲ ਕਮੇਟੀ ਬਣਾਈ ਹੈ। ਇਸ ਕਮੇਟੀ ਦੇ ਚੇਅਰਮੈਨ ਵੱਜੋਂ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਉਨ੍ਹਾਂ ਦੇ ਨਾਲ ਮਨੋਰੰਜਨ ਕਾਲੀਆ, ਅਨਿਲ ਜੋਸ਼ੀ, ਧੀਰਜ ਕੁਮਾਰ, ਤੇਜਸ਼ਵੀ ਭਾਰਦਵਾਜ,
ਰਾਜਿੰਦਰ ਕੁਮਾਰ, ਹਰੀਸ਼ ਮਿੱਤਲ ਨਾਲ ਮਨੋਰੰਜਨ ਨੂੰ ਨਿਯੁਕਤ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਸੰਬੰਧੀ ਕਾਨੂੰਨਾਂ ਨੂੰ ਲੈ ਕੇ ਆੜਤੀ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਜਾਣਨ ਅਤੇ ਉਨ੍ਹਾਂ ਦੇ ਹੱਲ 'ਤੇ ਵਿਚਾਰ ਕਰਨ ਅਤੇ ਕੇਂਦਰ ਸਰਕਾਰ ਦੇ ਖੇਤੀ ਸੰਬੰਧੀ ਕਾਨੂੰਨਾਂ ਬਾਰੇ ਜਾਗਰੂਕ ਕਰਨ ਅਤੇ ਆਪਣਾ ਪੱਖ ਆੜਤੀਆਂ ਸਾਹਮਣੇ ਰੱਖਣ ਲਈ ਇਸ ਆੜਤੀ ਤਾਲਮੇਲ ਕਮੇਟੀ ਦੇ ਆਗੂ ਗੱਲਬਾਤ ਕਰਨਗੇ। ਇਹ ਆੜਤੀ ਤਾਲਮੇਲ ਕਮੇਟੀ ਅਗਲੇ ਦਸ ਦਿਨਾਂ ਵਿਚ ਸਮੂਹ ਆੜਤੀ ਸੰਗਠਨਾਂ ਨਾਲ ਗੱਲਬਾਤ ਕਰਕੇ ਆਪਣੀ ਵਿਸਥਾਰਤ ਰਿਪੋਰਟ ਤਿਆਰ ਕਰੇਗੀ ਅਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਾਹਮਣੇ ਰੱਖੇਗੀ।