ਪੰਜਾਬ 'ਚ ਬੈਂਕਾਂ ਦੀ ਵਰਕਿੰਗ ਦਾ ਸਮਾਂ ਬਦਲਿਆ-ਸੋਧੇ ਹੋਏ ਐਸ ਓ ਪੀ ਜਾਰੀ
ਚੰਡੀਗੜ੍ਹ , 2 ਮਈ , 2021: ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਰਾਜ ਵਿਚਲੇ ਬੈਂਕਾਂ ਦੇ ਵਰਕਿੰਗ ਆਵਰਜ਼ 10 ਵਜੇ ਤੋਂ 2 ਵਜੇ ਕਿਤੇ ਗਏ ਹਨ ਅਤੇ ਬੈਂਕਾਂ ਦੇ ਬੰਦ ਹੋਣ ਦਾ ਸਮਾਂ 4 ਵਜੇ ਤਾਂ ਕੀਤਾ ਹੀ ਗਿਆ ਹੈ ਪਰ ਨਾਲ ਹਨ ਕੰਮ-ਕਾਜ ਲਈ ਸੋਧੀਆਂ ਹੋਈਆਂ ਹਦਾਇਤਾਂ ਅਤੇ ਗਾਈਡ ਲਾਈਨਜ਼ ( SOPs) ਵੀ ਜਾਰੀ ਕੀਤੇ ਗਏ ਹਨ . ਪੰਜਾਬ ਸਰਕਾਰ ਦੇ ਵਿੱਤ ਮਹਿਕਮੇ ਦੇ ਹੁਕਮਾਂ ਅਨੁਸਾਰ ਅਤੇ ਕਰੋਨਾ ਦੇ ਕਹਿਰ ਦੇ ਮੱਦੇ ਨਜ਼ਰ ਸਟੇਟ ਲੈਵਲ ਬੈਂਕਰਜ਼ ਕਮੇਟੀ ਵੱਲੋਂ 30 ਅਪ੍ਰੈਲ , 2021 ਨੂੰ ਇਹ ਐਸ ਓ ਪੀਜ਼ ਜਾਰੀ ਕੀਤੇ ਗਏ ਹਨ .
ਚੇਤੇ ਰਹੇ ਕਿ ਬੈਂਕਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਬੇਹੱਦ ਖ਼ਤਰਨਾਕ ਹਾਲਾਤ ਵਿਚ ਫ਼ਰੰਟ ਲਾਇਨ ਤੇ ਕੰਮ ਕਰ ਰਹੇ ਹਨ ਕਿਉਂਕਿ ਬੈਂਕ ਸੇਵਾ ਇੱਕ ਲਾਜ਼ਮੀ ਸੇਵਾ ਮੰਨੀ ਗਈ ਹੈ .
ਤਾਜ਼ਾ ਗਾਈਡ ਲਾਈਨਜ਼ ਦੇਖਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1bI504MtJ-PpYQj6VVZUFEbpl27B_7CGM/view?usp=sharing