ਉਦਯੋਗਪਤੀਆਂ ਤੇ ਵਪਾਰੀਆਂ ਨੇ ਕੀਤਾ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ
ਸੰਜੀਵ ਸੂਦ
- ਲੁਧਿਆਣਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਐਲਾਨ
ਲੁਧਿਆਣਾ, 10 ਜੁਲਾਈ 2021 - ਨਵੇਂ ਖੇਤੀ ਕਾਰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਹੁਣ ਉਦਯੋਗਪਤੀ ਅਤੇ ਵਪਾਰੀ ਵੀ ਉਤਰ ਆਏ ਹਨ। ਜਿਨ੍ਹਾਂ ਨੇ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਐਲਾਨ ਕੀਤਾ।
ਇਸ ਮੌਕੇ ਉਦਯੋਗਪਤੀ ਆਗੂਆਂ ਨੇ ਕਿਹਾ ਕਿ ਉਦਯੋਗਪਤੀਆਂ-ਵਪਾਰੀਆਂ ਅਤੇ ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਉਹ ਇਸ ਔਖੀ ਘੜੀ ਵਿੱਚ ਕਿਸਾਨਾਂ ਦੇ ਨਾਲ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਕੱਲ੍ਹ ਗੁਰਦਾਸਪੁਰ ਤੋਂ ਆਉਣ ਵਾਲੇ ਮਾਰਚ ਦਾ ਵੀ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਚ ਸਵਾਗਤ ਕਰਨ ਦਾ ਐਲਾਨ ਵੀ ਕੀਤਾ। ਹਾਲਾਂਕਿ ਉਹ ਇਸ ਦੌਰਾਨ ਖੇਤੀ ਕਾਨੂੰਨ ਲੈ ਕੇ ਕੇਂਦਰ ਸਰਕਾਰ ਦਾ ਸਿੱਧੇ ਤੌਰ 'ਤੇ ਵਿਰੋਧ ਕਰਨ ਤੋਂ ਬਚੇ ਤੇ ਕਿਹਾ ਕਿ ਇਸਦੇ ਤਕਨੀਕੀ ਪੱਖਾਂ ਬਾਰੇ ਕੇਂਦਰ ਤੇ ਸਿਰਫ ਕਿਸਾਨ ਹੀ ਜਾਣਦੇ ਹਨ, ਉਹ ਸਿਰਫ਼ ਕਿਸਾਨਾਂ ਦੇ ਨਾਲ ਹਨ ਜਿਹੜੇ ਕਿ ਅੰਨਦਾਤਾ ਹਨ।