ਅਮਰਿੰਦਰ ਸਰਕਾਰ ਨੇ ਸਾਢੇ ਚਾਰ ਸਾਲਾਂ ਅੰਦਰ ਪੰਜਾਬ ਵਿਚ ਵਪਾਰ ਤੇ ਉਦਯੋਗ ਸੈਕਟਰ ਤਬਾਹ ਕੀਤਾ : ਐਨ ਕੇ ਸ਼ਰਮਾ
ਜਗਤਾਰ ਸਿੰਘ
- ਕਾਂਗਰਸ ਦਾ ਨਾਂ ਹੀ ਪੰਜਾਬ ਲਈ ਮਾੜਾ : ਸੁਰਜੀਤ ਸਿੰਘ ਰੱਖੜਾ
- ਵਪਾਰ ਤੇ ਉਦਯੋਗ ਜਗਤ ਦੇ ਸਮੁੱਚੇ ਲੋਕ ਅਕਾਲੀ ਦਲ ਦੇ ਨਾਲ : ਹਰਪਾਲ ਜੁਨੇਜਾ
ਪਟਿਆਲਾ, 24 ਜੁਲਾਈ 2021: ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਢੇ ਚਾਰ ਸਾਲਾਂ ਦੇ ਰਾਜਕਾਲ ਦੌਰਾਨ ਪੰਜਾਬ ਵਿਚ ਵਪਾਰ ਤੇ ਉਦਯੋਗ ਖੇਤਰ ਪੂਰੀ ਤਰਾਂ ਤਬਾਹ ਕਰ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਸੈਲ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ ਹੈ।
ਅੱਜ ਇਥੇ ਜ਼ਿਲਾ ਪਟਿਆਲਾ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਆਯੋਜਿਤ ਵਪਾਰੀਆਂ ਤੇ ਉਦਯੋਗਪਤੀਆਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਲਈ ਕਾਂਗਰਸ ਦਾ ਨਾਂ ਹੀ ਬਹੁਤ ਮਾੜਾ ਹੈ। ਉਹਨਾਂ ਕਿਹਾ ਕਿ ਝੂਠੇ ਵਾਅਦਿਆਂ ਦੇ ਸਿਰ 'ਤੇ ਸੱਤਾ ਵਿਚ ਆਈ ਕਾਂਗਰਸ ਨੇ ਸਮੁੱਚੇ ਵਪਾਰ ਤੇ ਉਦਯੋਗ ਸੈਕਟਰ ਨੂੰ ਤਬਾਹ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਸਤੀ ਬਿਜਲੀ ਦਾ ਵਾਅਦਾ ਕਰ ਕੇ ਉਦਯੋਗਪਤੀਆਂ ਨੂੰ 12 ਤੋਂ 18 ਰੁਪਏ ਪ੍ਰਤੀ ਯੁਨਿਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਇੰਡਸਟਰੀ ਲਈ ਐਲਾਨੇ ਪਾਵਰ ਲਾਕਡਾਊਨ ਨੇ ਉਦਯੋਗਪਤੀਆਂ ਵਿਚ ਭਗਦੜ ਮਚਾ ਦਿੱਤੀ ਤੇ ਉਦਯੋਗਪਤੀ ਯੂ ਪੀ ਵਿਚ ਨਿਵੇਸ਼ ਕਰਨ ਬਾਰੇ ਸੋਚਣ ਲੱਗੇ ਜਿਸਦਾ ਪੁਖ਼ਤਾ ਸਬੂਤ ਪੰਜਾਬ ਦੇ ਉਦਯੋਗਪਤੀਆਂ ਦੀ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਹੋਈ ਮੀਟਿੰਗ ਹੈ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਾ ਸਿਰਫ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ ਬਲਕਿ ਚੰਗੀਆਂ ਉਦਯੋਗ ਤੇ ਵਪਾਰ ਪੱਖੀ ਨੀਤੀਆਂ ਦੀ ਬਦੌਲ ਹਜ਼ਾਰਾਂ ਕਰੋੜਾਂ ਰੁਪਏ ਦਾ ਨਿਵੇਸ਼ ਪੰਜਾਬ ਵਿਚ ਆਇਆ। ਉਹਨਾਂ ਕਿਹਾ ਕਿ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਨੇ ਸਭ ਬਰਬਾਦ ਕਰ ਦਿੱਤਾ ਹੈ ਜਿਸ ਨਾਲ ਵਿਆਪਕ ਬੇਰੋਜ਼ਗਾਰੀ ਵਧੀ ਹੈ ਤੇ ਹਰ ਪਾਸੇ ਤਬਾਹੀ ਦਾ ਮੰਜਰ ਹੈ। ਉਹਨਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਕਾਂਗਰਸ ਦੀਆਂ ਖਾਲਿਸਤਾਨੀ ਪੱਖੀ ਨੀਤੀਆਂ ਤੋਂ ਵੀ ਸੁਚੇਤ ਰਹਿਣ ਵਾਸਤੇ ਕਿਹਾ ਤੇ ਦੱਸਿਆ ਕਿ ਕਾਂਗਰਸ ਸਿਰਫ ਹਿੰਦੂ ਵਪਾਰੀਆਂ ਨੁੰ ਡਰਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚਦੀ ਹੈ ਤਾਂਜੋ ਹਿੰਦੂ ਵਰਗ ਦੀਆਂ ਵੋਟਾਂ ਉਸਨੁੰ ਪੈ ਸਕਣ ਜਦਕਿ ਅਸਲੀਅਤ ਇਹ ਹੈ ਕਿ ਬਲਜੀਤ ਸਿੰਘ ਦਾਦੂਵਾਲ ਸਮੇਤ ਅਜਿਹੇ ਅਨਸਰ ਕਾਂਗਰਸ ਦੇ ਹੱਥਠੋਕੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪਟਿਆਲਾ ਦੇ ਕਮਾਂਡਰ ਇਨ ਚੀਫ ਤੇ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੋ ਸਮਾਜਿਕ ਸਾਂਝ ਦੀਆਂ ਨੀਤੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਅਪਣਾਈਆਂ ਗਈਆਂ, ਇਸ ਤੋਂ ਬਿਲਕੁਲ ਉਲਟ ਨੀਤੀਆਂ ਕਾਂਗਰਸ ਰਾਜ ਵਿਚ ਅਪਣਾਈਆਂ ਗਈਆਂ। ਉਹਨਾਂ ਕਿਹਾ ਕਿ ਬੇਅਦਬੀ ਦੇ ਨਾਂ 'ਤੇ ਸਿੱਖਾਂ ਨੁੰ ਭੜਕਾਇਆ ਗਿਆ ਤੇ ਖਾਲਿਸਤਾਨ ਦੇ ਨਾਂ 'ਤੇ ਹਿੰਦੂ ਭਾਈਚਾਰੇ ਨੁੰ ਡਰਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿਚ ਸਿਰਫ ਬਾਦਲ ਸਰਕਾਰ ਹੀ ਸੀ ਜਿਸਨੇ ਕਦੇ ਵੀ ਕਿਸੇ ਨਾਲ ਧਰਮ ਜਾਂ ਜਾਤ ਪਾਤ ਦੇਆਧਾਰ 'ਤੇ ਵਿਤਕਰਾ ਨਹੀਂਕੀਤਾ।
ਇਸ ਮੌਕੇ ਜ਼ਿਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂ ਭਾਈਚਾਰੇ ਤੇ ਦਲਿਤ ਭਾਈਚਾਰੇ ਵਿਚੋਂ ਇਕ ਇਕ ਡਿਪਟੀ ਸੀ ਐਮ ਬਣਾਉਣ ਦਾ ਐਲਾਨ ਕਰ ਕੇ ਦਰਸਾ ਦਿੱਤਾ ਹੈ ਕਿ ਉਹ ਹਰ ਫਿਰਕੇ ਦਾ ਧਿਆਨ ਰੱਖਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਜ਼ਿਲੇ ਦੇ ਇੰਚਾਰਜ ਪ੍ਰਕਾਸ਼ ਚੰਦ ਗਰਗ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀਆਪਣੇ ਵਿਚਾਰ ਰੱਖੇ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਐਨ ਕੇ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਤੇ ਭਗਵੰਤ ਮਾਨ ਨੇ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਲਈ ਪ੍ਰਚਾਰ ਕੀਤਾ ਹੈ ਤੇ ਐਤਕੀਂ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਅਸੀਂ ਇਹਨਾਂ ਨੁੰ ਇਸ ਪ੍ਰਚਾਰ ਵਾਸਤੇ ਫਿਰ ਤੋਂ ਨਿਯੁਕਤ ਕਰ ਦੇਵਾਂਗੇ।
ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਗੁਟਕਾ ਸਾਹਿਬ ਦੇ ਨਾਂ ' ਤੇ ਝੂਠੀ ਸਹੁੰ ਚੁੱਕਣ ਵਾਲੀ ਅਮਰਿੰਦਰ ਸਰਕਾਰ ਤੋਂ ਅੱਕ ਗਏ ਹਨ ਤੇ 2022 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਕਾਂਗਰਸ ਸਰਕਾਰ ਨੂੰ ਚਲਦਾ ਕੀਤਾਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਮੋਹਨ ਸਿੰਘ ਬਜਾਜ, ਭਗਵਾਨ ਦਾਸ ਜੁਨੇਜਾ, ਰਾਕੇਸ਼ ਪਰਾਸ਼ਰ ਓ.ਐਸ.ਡੀ. ਮਜੀਠੀਆ, ਮਾਨਿਕ ਰਾਜ ਸਿੰਗਲਾ ਪ੍ਰਧਾਨ ਰੋਟਰੀ ਕਲੱਬ, ਅਸ਼ਵਨੀ ਗੁਪਤਾ ਪ੍ਰਧਾਨ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਐਡਵੋਕੇਟ ਬੀ.ਐਸ ਭੁੱਲਰ ਸਾਬਕਾ ਪ੍ਰਧਾਨ ਬਾਰ ਕੌਂਸਲ, ਪ੍ਰਮੋਦ ਸ਼ਰਮਾ, ਸਾਬਕਾ ਵਿਸ਼ਨੂੰ ਸ਼ਰਮਾ, ਐਡਕੋਵੇਟ ਮੋਂਟੀ ਚੌਹਾਨ, ਵਪਾਰ ਮੰਡਲ ਦੇ ਪ੍ਰਧਾਨ ਵਿਜੇ ਕੰਪਾਨੀ,ਯੁਵਰਾਜ ਜੁਨੇਜਾ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਅਵਤਾਰ ਹੈਪੀ, ਹੈਪੀ ਲੋਟ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਸੁਖਮਿੰਦਰ ਸਿੰਘ ਵਿੱਜ, ਨਰਿੰਦਰ ਸੰਧੂ, ਯੋਗੇਸ਼ਵਰ ਮੋਨੂੰ, ਨੀਲ ਕਮਲ ਜੁਨੇਜਾ, ਗੋਬਿੰਦ ਬਡੁੰਗਰ, ਮਨਪ੍ਰੀਤ ਚੱਢਾ, ਗਗਨਦੀਪ ਪੰਨੂੰ, ਮੁਨੀਸ਼ ਸਿੰਘੀ, ਰਾਜੇਸ ਕਨੋਜੀਆ, ਪਵਨ ਭੁਮਕ, ਰਾਜੀਵ ਜੁਨੇਜਾ, ਰਵਿੰਦਰ ਅਗਰਵਾਲ ਠੁਮਕੀ, ਸਿਮਰ ਕੁੱਕਲ, ਮੋਂਟੀ ਗਰੋਵਰ, ਜਸਵਿੰਦਰ ਸਿੰਘ, ਸਾਮ ਲਾਲ ਖੱਤਰੀ, ਹਰਜੀਤ ਸਿੰਘ ਜੀਤੀ, ਸਪਨ ਕੋਹਲੀ, ਕਿੰਨੀ ਸਰਾਉ, ਵਿੱਕੀ ਜੀ, ਜੈ ਦੀਪ ਗੋਇਲ, ਅਨਿਲ ਕੁਮਾਰ, ਨਵਨੀਤ ਵਾਲੀਆ, ਯੁਵਰਾਜ ਅਗਰਵਾਲ, ਅੰਗਰੇਜ਼ ਸਿੰਘ, ਸਪਨ ਕੋਹਲੀ, ਪ੍ਰਭਸਿਮਰਨ ਪਾਰਸ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।