ਆਈਸੀਆਈਸੀਆਈ ਬੈਂਕ ਦੀ ਗ੍ਰਾਹਕਾਂ ਲਈ ਨਵੀਂ ਸਹੂਲਤ ਦਾ ਐਲਾਨ, ਜਾਣੋ
ਮੁੰਬਈ, 06 ਸਤੰਬਰ 2021-ਆਈਸੀਆਈਸੀਆਈ ਬੈਂਕ ਦੇ ਲੱਖਾਂ ਗ੍ਰਾਹਕ ਕੁਝ ਹੀ ਸੈਕੰਡ ਵਿਚ ਕਿਸੇ ਵੀ ਬੈਂਕ ਦਾ ਕ੍ਰੇਡਿਟ ਕਾਰਡ ਐਪ ਵਿਚ ਜੋਡ਼ਕੇ ਨਾ ਸਿਰਫ ਆਪਣੀ ਬਕਾਇਆ ਰਾਸ਼ੀ ਦਾ ਤੁਰੰਤ ਭੁਗਤਾਨ ਕਰ ਸਕਣਗੇ, ਬਲਕਿ ਰਿਮਾਂਡਰ ਸੈਟ ਕਰ ਸਕਦੇ ਹਨ। ਇਸ ਤੋਂ ਇਲਾਵਾ ਆਪਣੀ ਰਾਸ਼ੀ ਭੁਗਤਾਨ ਦਾ ਪਿਛਲਾ ਡਾਟਾ ਅਤੇ ਹੋਰ ਕਾਫੀ ਕੁਝ ਹਾਸਲ ਕਰਦੇ ਹਨ। ਇਹ ਐਲਾਨ ਕਰਦੇ ਹੋਏ ਆਈਸੀਆਈਸੀਆਈ ਬੈਂਕ ਨੇ ਦੱਸਿਆ ਕਿ ਆਪਣੇ ਬੈਂਕ ਦੇ ਮੋਬਾਇਲ ਐਪਲੀਕੇਸ਼ਨ ਅਈਮੋਬਾਇਲ ਪੇ ਦੀ ਵਰਤੋਂ ਕਰਕੇ ਬਚਤ ਖਾਤਾ ਗ੍ਰਾਹਕਾਂ ਨੂੰ ਦਿੱਤਾ ਹੈ। ਇਸ ਨਾਲ ਗ੍ਰਾਹਕਾਂ ਨੂੰ ਕਾਫੀ ਸਹੂਲਤ ਮਿਲੇਗੀ।
ਆਈਸੀਆਈਸੀਆਈ ਬੈਂਕ ਦੇ ਹੈੱਡ ਡਿਜੀਟਲ ਚੈਨਲਜ ਐਂਡ ਪਾਰਟਰਸ਼ਿਪ ਬਿਜਿਤ ਭਾਸਕਰ ਨੇ ਕਿਹਾ ਕਿ ਆਈਸੀਆਈਸੀਆਈ ਬੈਂਕ ਹਮੇਸ਼ਾ ਹੀ ਆਪਣੇ ਗ੍ਰਾਹਕਾਂ ਦੀ ਸਹੂਲਤ ਨੂੰ ਹੋਰ ਵਧੀਆ ਬਣਾਉਣ ਲਈ ਯਤਨ ਕਰਦਾ ਰਹਿੰਦਾ ਹੈ। ਵਰਤਮਾਨ ਸਮੇਂ ਵਿਚ ਗ੍ਰਾਹਕਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਆਈਮੋਬਾਇਲ ਪੇ ਵਿਚ ਲਾੱਗ ਇਨ ਕਰਕੇ ਅਤੇ ਕਾਰਡਸ ਐਂਡ ਫਾਰੇਕਸ ਸੈਕਸ਼ਨ ਵਿਚ ਜਾ ਕੇ ਇਸ ਦਾ ਲਾਭ ਲੈ ਸਕਦੇ ਹਨ।