ਬਾਬੂਸ਼ਾਹੀ ਦੀ ਖ਼ਬਰ ਦਾ ਅਸਰ : ਖੁੱਲ੍ਹੇ ਹੋਏ ਸ਼ਰਾਬ ਦੇ ਠੇਕਿਆਂ ਵਿਰੁੱਧ ਹੋਈ ਕਾਨੂੰਨੀ ਕਾਰਵਾਈ, ਕੱਟੇ ਗਏ ਚਲਾਨ
ਗਾਂਧੀ ਜਯੰਤੀ ਤੇ ਡਰਾਈ- ਡੇ ਮੌਕੇ ਫ਼ਿਰੋਜ਼ਪੁਰ ਵਿੱਚ ਸ਼ਰੇਆਮ ਖੜਕਦੀਆਂ ਨਜ਼ਰ ਆਈਆਂ ਦਾਰੂ ਦੀਆਂ ਗਲਾਸੀਆਂ ਖ਼ਬਰ ਨੂੰ ਕੀਤਾ ਸੀ ਬਾਬੂਸ਼ਾਹੀ ਵੱਲੋਂ ਨਸ਼ਰ
ਖੁੱਲ੍ਹੇ ਹੋਏ ਸ਼ਰਾਬ ਦੇ ਠੇਕਿਆਂ ਵਿਰੁੱਧ ਕੀਤੀ ਕਾਨੂੰਨੀ ਕਾਰਵਾਈ -- ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ
ਡਿਪਟੀ ਕਮਿਸ਼ਨਰ ਵੱਲੋਂ ਵੱਟਸਐਪ ਉੱਪਰ ਦਿੱਤੀ ਗਈ ਕਾਰਵਾਈ ਕਰਨ ਸਬੰਧੀ ਜਾਣਕਾਰੀ
ਗੌਰਵ ਮਾਣਿਕ
ਫ਼ਿਰੋਜ਼ਪੁਰ, 2 ਅਕਤੂਬਰ, 2021 -- ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਵੇਂ ਪੂਰੀ ਗਰਮਜੋਸ਼ੀ ਨਾਲ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤਰਜ਼ੀਹ ਦੇ ਰਹੇ ਨੇ ਉਸੇ ਤਰ੍ਹਾਂ ਨਾਲ ਉਹਨਾਂ ਵੱਲੋਂ ਤਾਇਨਾਤ ਅਧਿਕਾਰੀ ਵੀ ਬੇਨਿਯਮੀਆਂ ਨੂੰ ਦਰੁਸਤ ਕਰਨ ਲਈ ਤਿਆਰ ਬਰ ਤਿਆਰ ਨਜ਼ਰ ਆ ਰਹੇ ਨੇ , ਗਾਂਧੀ ਜਯੰਤੀ ਨੂੰ ਸਮਰਪਿਤ ਡਰਾਈ- ਡੇ ਮੌਕੇ ਫ਼ਿਰੋਜ਼ਪੁਰ ਵਿੱਚ ਸ਼ਰੇਆਮ ਵਿਕ ਰਹੀ ਠੇਕਿਆਂ ਤੇ ਸ਼ਰਾਬ ਦੀ ਖ਼ਬਰ ਬਾਬੂਸ਼ਾਹੀ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕਰਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਜਿਹੜੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਸਨ ਉਹਨਾਂ ਸਬ ਦਾ ਚਲਾਨ ਸਬੰਧਿਤ ਮਹਿਕਮੇ ਵੱਲੋਂ ਕੱਟਿਆ ਗਿਆ ਹੈ ਇਸ ਦੀ ਜਾਣਕਾਰੀ ਖ਼ੁਦ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਵੱਟਸਐਪ ਉੱਪਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਗੈਰ ਕਾਨੂੰਨੀ ਕੰਮ। ਕਰੇਗਾ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇਗਾ