← ਪਿਛੇ ਪਰਤੋ
ਜਗਰਾਓਂ (ਦੀਪਕ ਜੈਨ ): ਸ਼ਹਿਰ ਵਿਚ ਅੱਜਕਲ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਲੁਟੇਰੇ ਸਰੇਆਮ ਬਜਾਰਾਂ ਵਿੱਚ ਵੀ ਲੁੱਟਖੋਹ ਕਰਨ ਤੋਂ ਨਹੀਂ ਡਰਦੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਹਨ। ਪੁਲਿਸ ਵਲੋਂ ਤਿੰਨ ਲੁਟੇਰੇ ਗਿਰਫ਼ਤਾਰ ਕੀਤੇ ਗਏ ਹਨ ਜਿੰਨਾ ਵਿਚ ਸੁਖਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਹਾਂਸ ਕਲਾਂ ਅਤੇ ਜਸਪਾਲ ਸਿੰਘ ਵਾਸੀ ਚਚਰਾੜੀ ਸ਼ਾਮਲ ਹਨ। ਥਾਣਾ ਸਿਟੀ ਦੇ ਐਸਐਚਓ ਗਗਨਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਤਿੰਨ ਲੜਕੇ ਮੋਟਰਸਾਇਕਲ 'ਤੇ ਘੁੱਮ ਰਹੇ ਹਨ ਜੋਕਿ ਲੋਕਾਂ ਨੂੰ ਰਾਡਾਂ ਆਦਿ ਵਿਖਾਕੇ ਲੁੱਟਖੋਹ ਕਰਦੇ ਹਨ। ਪੁਲਿਸ ਵਲੋਂ ਤਿੰਨੇ ਲੁਟੇਰੇ ਗਿਰਫ਼ਤਾਰ ਕਰ ਲਏ ਗਏ ਹਨ ਅਤੇ ਓਨਾ ਕੋਲੋਂ ਇਕ ਮੋਟਰਸਾਇਕਲ ਵੀ ਬਰਾਮਦ ਕੀਤਾ ਹੈ। ਐਸਐਚਓ ਨੇ ਦਸਿਆ ਕਿ ਪੁਲਿਸ ਵਲੋਂ ਇੰਨਾ ਤੋਂ ਹੋਰਨਾਂ ਮਾਮਲਿਆਂ ਸੰਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇੰਨਾ ਲੁਟੇਰਿਆਂ ਤੋਂ 4 ਮੋਬਾਈਲ ਵੀ ਬਰਾਮਦ ਹੋਏ ਹਨ।
Total Responses : 936