ਮੇਲੇ ਚ' ਟੈਟੂ ਬਣਾ ਰਹੇ ਨੌਜਵਾਨ ਦਾ ਕਤਲ ਕਰਨ ਵਾਲੇ ਨਾਬਾਲਗ ਸਮੇਤ ਚਾਰ ਕਾਬੂ
ਸੰਜੀਵ ਜਿੰਦਲ
ਮਾਨਸਾ , 7 ਮਈ 2021 : ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਖੇ ਮਾਤਾ ਸ਼ੀਤਲਾ ਦੇ ਮੇਲੇ ਚ ਟੈਟੂ ਬਣਵਾ ਰਹੇ ਨੌਜਵਾਨ ਤੇਜ਼ ਹਥਿਆਰਾਂ ਨਾਲ ਕਤਲ ਕਰਨ ਵਾਲੇ ਇਕ ਨਾਬਾਲਗ ਸਮੇਤ 4 ਵਿਅਕਤੀਆਂ ਨੂੰ ਲੰਬੀ ਮੁਸ਼ੱਕਤ ਤੋਂ ਬਾਅਦ ਸਿਟੀ ਪੁਲਿਸ ਬੁਢਲਾਡਾ ਨੇ ਗ੍ਰਿਫਤਾਰ ਕਰ ਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਨੌਜਵਾਨਾਂ ਵਿੱਚੋ ਨਾਬਾਲਗ ਅਰਸ਼ਦੀਪ ਸਿੰਘ(17) ਅਹਿਮਦਪੁਰ, ਗਗਨਦੀਪ ਸਿੰਘ(24), ਗਿਆਨ ਪ੍ਰਕਾਸ਼ ਸਿੰਘ ਵਿੱਕੀ(19), ਸੁੰਖਵਿਦਰ ਸਿੰਘ ਸੁੱਖੀ ਵਾਰਡ ਨਬਰ 18 ਬੁਢਲਾਡਾ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਅੱਜ ਤੋ ਇਕ ਸਾਲ ਪਹਿਲਾ ਫੇਸਬੁਕ ਰਾਹੀ ਕਿਸੇ ਲੜਕੀ ਨਾਲ ਗੱਲਬਾਤ ਨੂੰ ਲੈ ਕੇ ਨਾਨਕ ਸਿੰਘ ਪੱਤਰ ਸੁਖਪਾਲ ਸਿੰਘ ਵਾਰਡ ਨੰਬਰ 6 ਬੁਢਲਾਡਾ ਨਾਲ ਝਗੜਾ ਹੋ ਗਿਆ ਸੀ। ਜਿਸ ਕਰਕੇ ਕੁਲਾਣੇ ਮੇਲੇ ਵਾਲੇ ਦਿਨ ਟੈਟੂ ਬਣਵਾ ਰਹੇ ਨਾਨਕ ਉਰਫ ਸ਼ੰਮੀ ਨੂੰ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਸੀ ਜਿਸਦੀ ਮੌਤ ਹੋ ਗਈ।
ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਆਈਪੀਸੀ ਤਹਿਤ ਜਾਚ ਸੁਰੂ ਕਰ ਦਿੱਤੀ ਗਈ ਸੀ। ਜਿਸਤੇ ਐਸਐਸਪੀ ਮਾਨਸਾ ਸੁਰਿੰਦਰ ਲਾਬਾਂ ਦੀ ਅਗਵਾਈ ਹੇਠ ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ ਦੋ ਮੋਟਰਸਾਇਕਲ, ਕਤਲ ਦੌਰਾਨ ਵਰਤਿਆਂ ਗਿਆ ਤੇਜ਼ ਹਥਿਆਰ ਬਰਾਮਦ ਕੀਤਾ ਗਿਆ ਹੈ। ਅਦਾਲਤ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਪਿੰਡ ਕੁਲਾਣਾ ਵਿਖੇ ਹਰ ਸਾਲ ਦੀ ਤਰ੍ਹਾ ਲੱਗਣ ਵਾਲੇ ਮਾਤਾ ਸ਼ੀਤਲਾ ਦੇ ਮੇਲੇ ਦੌਰਾਨ ਅਪ੍ਰੈਲ ਦੇ ਪਹਿਲੇ ਹਫਤੇ ਟੈਟੂ ਬਣਵਾ ਰਹੇ ਨਾਨਕ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਨੇ ਤੇਜ਼ ਹਥਿਆਰਾ ਨਾਲ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਸੀ। ਮੋਬਾਇਲ ਦੀਆਂ ਕਾਲ ਡਿਟੇਲਾਂ ਅਤੇ ਵੱਖ ਵੱਖ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਸੀ ਜ਼ੋ ਕਿ ਪੁਲਿਸ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਈ ਅਤੇ ਅਸਲ ਮੁਲਜਮਾਂ ਤੱਕ ਪਹੁੰਚ ਗਈ ।