ਗਿੱਦੜਬਾਹਾ : ਹਰਦੀਪ ਸਿੰਘ ਡਿੰਪੀ ਢਿੱਲੋਂ ਖਿਲਾਫ ਕੇਸ ਦਰਜ,ਜਾਣੋ ਕੀ ਹੈ ਮਾਮਲਾ
ਗਿੱਦੜਬਾਹਾ, 8 ਮਈ, 2021: ਗਿੱਦੜਬਾਹਾ ਦੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਖਿਲਾਫ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਹੋ ਗਿਆ ਹੈ।
ਅਸਲ ਵਿਚ ਇਹ ਕੇਸ ਉਹਨਾਂ ਦੇ ਪਿਤਾ ਦੇ ਭੋਗ ਮੌਕੇ ਲਾਕਡਾਊਨ ਨਿਯਮਾਂ ਦੀ ਉਲੰਘਣਾ ਤਹਿਤ ਦਰਜ ਹੋਇਆ ਹੈ।
ਉਹਨਾਂ ਦੇ ਪਿਤਾ ਦੇ ਭੋਗ ’ਤੇ ਤੈਅ ਗਿਣਤੀ ਨਾਲੋਂ ਕਿਤੇ ਜ਼ਿਆਦਾ ਲੋਕ ਪਹੁੰਚੇ ਹੋਏ ਸਨ।
ਇਸ ਮਾਮਲੇ ਲਈ ਗਿੱਦੜਬਾਹਾ ਦੇ ਐਲ ਐਲ ਏ ਰਾਜ ਵੜਿੰਗ ਤੇ ਦੋਸ਼ ਲੱਗੇ ਤਾਂ ਉਸ ਨੇ ਲਾਈਵ ਹੋਕੇ ਇਸ ਐਫ ਆਈ ਆਰ ਦੀ ਨਿੰਦਾ ਵੀ ਕੀਤੀ ਅਤੇ ਸਬੰਧਤ ਐਸ ਐਚ ਓ ਤੇ ਐਸ ਐਸ ਪੀ ਮੁਕਤਸਰ ਦੇ ਤਬਾਦਲੇ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ .