screen shot from video
ਕੋਰੋਨਾ ਪੀੜ੍ਹਤ ਮਨਜਿੰਦਰ ਸਿਰਸਾ ਨੇ ਅਮਿਤਾਭ ਬੱਚਨ ਦੇ 2 ਕਰੋੜ ਬਾਰੇ ਤੋੜੀ ਚੁੱਪੀ, ਕਹੀ ਇਹ ਵੱਡੀ ਗੱਲ
ਨਵੀਂ ਦਿੱਲੀ, 14 ਮਈ, 2021 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਕੋਰੋਨਾ ਪਾਜ਼ੀਟਿਵ ਆ ਗਏ ਹਨ ਤੇ ਇਸ ਵੇਲੇ ਆਪਣੇ ਘਰ ਵਿਚ ਇਕਾਂਤਵਾਸ ਹਨ ਪਰ ਇਸ ਦੌਰਾਨ ਹੀ ਉਹਨਾਂ ਅਮਿਤਾਭ ਬੱਚਨ ਵੱਲੋਂ ਕੋਰੋਨਾ ਕੇਅਰ ਸੈਂਟਰ ਵਾਸਤੇ ਦਿੱਤੇ 2 ਕਰੋੜ ਨੂੰ ਲੈ ਕੇ ਉਠੇ ਵਿਵਾਦ ’ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਹੈ ਕਿ ਇਹ ਵਿਰੋਧ ਸਿਰਫ ਈਰਖਾਭਾਵਨਾ ਕਰ ਕੇ ਕੀਤਾ ਜਾ ਰਿਹਾ ਹੈ।
ਸਿਰਸਾ ਨੇ ਕਿਹਾ ਕਿ 35 ਸਾਲਾਂ ਦੌਰਾਨ ਕਦੇ ਕਿਸੇ ਨੇ 1984 ਦੇ ਸਿੱਖ ਕਤਲੇਆਮ ਬਾਰੇ ਅਮਿਤਾਭ ਬੱਚਨ ਦੀ ਭੂਮਿਕਾ ਬਾਰੇ ਕੁਝ ਨਹੀਂ ਕਿਹਾ। ਉਹਨਾਂ ਕਿਹਾ ਕਿ ਅੱਜ ਮਨਜੀਤ ਸਿੰਘ ਜੀ. ਕੇ . ਤੇ ਹੋਰ ਵਿਰੋਧੀਆਂ ਨੇ ਕਦੇ ਇਸ ਮਾਮਲੇ ’ਤੇ ਕੁਝ ਨਹੀਂ ਕਿਹਾ ਪਰ ਅੱਜ ਵਿਰੋਧ ਸਿਰਫ ਈਰਖਾ ਭਾਵਨਾਕਰ ਕੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੀ ਕੇ ਨੇ ਕਮੇਟੀ ਵਿਚੋਂ 2 ਕਰੋੜ ਰੁਪਏ ਮੋੜਨ ਦਾ ਐਲਾਨ ਕੀਤਾ ਹੈ । ਗੁਰੂ ਘਰ ਦਾ ਪੈਸਾ ਤਾਂ ਸੰਗਤ ਦਾ ਹੈ ਜਦੋਂ ਮਰਜ਼ੀ ਕੋਈ ਦੋ ਦੇਵੇ, ਗੱਲ ਤਾਂ ਤਾਂ ਹੀ ਜੇਕਰ ਜੀ ਕੇ ਆਪਣੇ ਕੋਲੋਂ ਮੋੜਨ ਦੀ ਗੱਲ ਕਰਦੇ।
ਉਹਨਾਂ ਦੱਸਿਆ ਕਿ ਅਮਿਤਾਭ ਬੱਚਨ ਵੱਲੋਂ 3 ਮਈ ਨੂੰ ਪੈਸਾ ਆਰ ਟੀ ਜੀ ਐਸ ਰਾਹੀਂ ਭੇਜਿਆ ਗਿਆ ਜਿਸ ਬਾਰੇ ਅਕਾਉਂਟਸ ਬ੍ਰਾਂਚ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਤਾਂ ਉਹਨਾਂ ਪੜਤਾਲ ਕਰਨ ਵਾਸਤੇ ਕਿਹਾ ਕਿ ਚੈਕ ਕਰੋ ਕਿ ਇਹ ਖਾਤਾ ਅਸਲ ਵਿਚ ਅਮਿਤਾਭ ਬੱਚਨ ਦਾ ਹੈ। ਇਸ ਮਗਰੋਂ 10 ਮਈ ਨੂੰ ਅਮਿਤਾਭ ਬੱਚਨ ਦਾ ਫੋਨ ਆਇਆ ਤੇ ਉਹਨਾਂ ਜੋ ਅਲਫਾਜ਼ ਸਿੱਖਾਂ ਬਾਰੇ ਕਹੇ, ਉਹੀ ਉਹਨਾਂ ਨੇਆਪਣੇ ਟਵੀਟ ਵਿਚ ਹੁ ਬ ਹੂ ਲਿਖੇ ਹਨ।
ਸਿਰਸਾ ਨੇ ਕਿਹਾ ਕਿ ਨਾ ਤਾਂ ਉਹ ਅਮਿਤਾਭ ਬੱਚਨ ਕੋਲ ਪੈਸਾ ਮੰਗਣ ਗਏ ਸਨ ਤੇ ਨਾ ਹੀ ਕਦੇ ਅਮਿਤਾਭ ਬੱਚਨ ਨਾਲ ਸੰਪਰਕ ਕੀਤਾ। ਉਹਨਾਂ ਕਿਹਾ ਕਿ ਇਸ ਮਾਮਲੇਵਿਚ ਅਗਲਾ ਫੈਸਲਾ ਉਹ ਗੁਰਦੁਆਰਾ ਬੰਗਲਾ ਸਾਹਿਬ ਵਿਚ ਸੰਗਤਾਂ ਨਾਲ ਰਲ ਕੇ ਲੈਣਗੇ। ਜੋ ਸੰਗਤ ਕਹੇਗੀ, ਉਸ ਅਨੁਸਾਰ ਚੱਲਣਗੇ।
ਸਿਰਸਾ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਚਲ ਰਹੀ ਡਾਇਗਨੋਸਟਿਕ ਸੈਂਟਰ ਵਾਸਤੇ ਐਮ ਆਰ ਆਈ ਤੇ ਸੀ ਟੀ ਸਕੈਨ ਮਸ਼ੀਨ ਵੀ ਹਰੀਵੰਸ਼ ਰਾਏ ਬੱਚਨ ਟਰੱਸਟ ਵੱਲੋਂ ਦਿੱਤੀ ਗਈ ਹੈ ਜਿਸਦਾ ਅੱਜ 50 ਰੁਪਏ ਵਿਚ ਟੈਸਟ ਦਾ ਹਜ਼ਾਰਾਂ ਲੋਕ ਲਾਭ ਲੈ ਰਹੇ ਹਨ।