ਐਨ.ਐਸ.ਕਿਉ.ਐਫ. ਵੋਕੇਸ਼ਨਲ ਅਧਿਆਪਕਾਂ ਨੇ ਪਟਿਆਲਾ 'ਚ ਲਾਇਆ ਪੱਕਾ ਮੋਰਚਾ, ਲੋਕਾਂ ਨੂੰ ਵੰਡੇ ਲੌਲੀਪੌਪ
ਜਗਤਾਰ ਸਿੰਘ
ਪਟਿਆਲਾ , 11 ਜੂਨ 2021 - ਐੱਨ.ਐਸ.ਕਿਊ.ਐੱਫ ਵੋਕੇਸ਼ਨਲ ਅਧਿਆਪਕ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੱਕਾ ਮੋਰਚਾ ਲਗਾਇਆ ਗਿਆ ਜਿਸ ਵਿੱਚ ਉਹਨਾ ਵਲੋਂ ਸਰਕਾਰ ਨੂੰ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਿਹਾ ਜਾ ਰਿਹਾ ਹੈ। ਇਹ NSQF ਵੋਕੇਸ਼ਨਲ ਅਧਿਆਪਕ ਪਿਛਲੇ ਸੱਤ ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜਾਉਂਦੇ ਆ ਰਹੇ ਹਨ ਪ੍ਰੰਤੂ ਇਹਨਾਂ ਦੀਆਂ ਮੰਗਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ, ਇਹਨਾਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢ ਕੇ ਸਾਨੂੰ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਸਾਡੀਆਂ ਤਨਖਾਹਾਂ 40000 ਕੀਤੀਆਂ ਜਾਣ।
ਸਾਡਾ ਭਵਿੱਖ ਸੁਰੱਖਿਅਤ ਹੋ ਸਕੇ ਉਸਦੇ ਲਈ ਨੀਤੀ ਬਣਾਈ ਜਾਵੇ ਇਨ੍ਹਾਂ ਅਧਿਆਪਕਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੱਜ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਪੈਨਲ ਮੀਟਿੰਗ ਹੋਈ ਹੈ ਜਿਸ ਵਿੱਚ ਸਿੱਖਿਆ ਮੰਤਰੀ ਵਲੋਂ ਮੰਗਾਂ ਨੂੰ ਜਾਇਜ ਠਹਰਾਇਆ ਗਿਆ ਅਤੇ ਇਹਨਾਂ ਮੰਗਾਂ ਦੇ ਹੱਲ ਸਬੰਧੀ ਸਮਾਂ ਲੈਣ ਬਾਰੇ ਕਿਹਾ ਗਿਆ ਪਰ ਕੋਈ ਨਿਰਧਾਰਤ ਸਮੇਂ ਬਾਰੇ ਨਹੀਂ ਦੱਸਿਆ ਗਿਆ। ਇਸ ਤੋਂ ਬਾਅਦ ਵੋਕੇਸ਼ਨਲ ਅਧਿਆਪਕਾਂ ਵਲੋਂ ਆਮ ਜਨਤਾ ਨੂੰ ਲੋਲੀਪੋਪ ਵੰਡੇ ਗਏ ਅਤੇ ਉਨ੍ਹਾਂ ਦੱਸਿਆ ਕਿ ਅੱਜ ਤੱਕ ਸਰਕਾਰ ਵਲੋਂ ਸਾਨੂੰ ਸਰਕਾਰ ਵਲੋਂ ਸਾਡੀਆਂ ਮੰਗਾਂ ਉੱਪਰ ਲੋਲੀਪੋਪ ਦਿੱਤੇ ਗਏ ਦੇ ਰਹੀ ਹੈ। ਇਹੀ ਲੋਲੀਪੋਪ ਅੱਜ ਇਹਨਾਂ ਅਧਿਆਪਕਾਂ ਵੱਲੋਂ ਆਮ ਜਨਤਾ ਨੂੰ ਵੰਡੇ ਜਾ ਰਹੇ ਹਨ।