← ਪਿਛੇ ਪਰਤੋ
ਲੋਕਾਂ ਵਲੋਂ ਹਾਇਕਮਾਨ ਤੋਂ ਜਗਰਾਓਂ ਹਲਕੇ ਤੋਂ ਕਾਂਗਰਸੀ ਟਿਕਟ ਦੇਣ ਦੀ ਮੰਗ ਜਗਰਾਉਂ 13 ਸਤੰਬਰ 2021 (ਦੀਪਕ ਜੈਨ ): ਸੈਂਟਰਲ ਵਾਲਮੀਕਿ ਸਭਾ ਜਗਰਾਉਂ ਦਫਤਰ ਵਿੱਖੇ ਮੀਟਿੰਗ ਵਿੱਚ ਇਕੱਠੇ ਹੋਏ ਲੋਕਾਂ ਵਲੋਂ ਸਫਾਈ ਸੇਵਕ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਦੇ ਹਕ਼ ਵਿੱਚ ਆਉਂਦਿਆਂ 2022 ਦੇ ਵਿਧਾਨਸਭਾ ਚੌਣਾ ਵਿੱਚ ਦਿਲੋਂ ਸਾਥ ਦੇਣ ਦੇ ਵਾਅਦੇ ਨਾਲ ਵਿਗੁਲ ਵਜਾਇਆ। ਇਸ ਮੌਕੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕਾਂਗਰਸ ਵਪਾਰ ਸੈੱਲ ਪੰਜਾਬ ਦੇ ਸੇਕ੍ਰੇਟਰੀ ਗੋਰਾ ਲੱਧੜ ਤੇ ਪੰਜਾਬ ਲੇਬਰ ਯੂਨਿਅਨ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ ਨੇ ਕੀਤਾ ਤੇ ਆਖਿਆ ਕਿ ਗੇਜਾ ਰਾਮ ਤੋਂ ਚੰਗਾ ਚਿਹਰਾ ਕਾਂਗਰਸ ਪਾਰਟੀ ਨੂੰ ਨਹੀਂ ਮਿਲ ਸਕਦਾ। ਓਨਾ ਕਿਹਾ ਕਿ ਗੇਜਾ ਰਾਮ ਦੀ ਛਵੀ ਸਾਫ ਸੁਥਰੀ ਹੈ ਤੇ ਪਿਛਲੇ ਲੱਗਭੱਗ 5 ਸਾਲਾਂ ਤੋ ਜਗਰਾਓ ਵਿੱਚ ਰਹਿਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਦੇ ਕੰਮ ਵੀ ਕੀਤੇ ਹਨ।ਮੌਕੇ 'ਤੇ ਮੌਜੂਦ ਲੋਕਾਂ ਵਲੋਂ ਗੇਜਾ ਰਾਮ ਨੂੰ 2022 ਵਿਧਾਨਸਭਾ ਚੌਣਾਂ ਲਈ ਜਗਰਾਓਂ ਤੋਂ ਉਮੀਦਵਾਰ ਐਲਾਨਣ ਲਈ ਹਾਈਕਮਾਨ ਅੱਗੇ ਬੇਨਤੀ ਕੀਤੀ ਹੈ। ਇਸ ਮੌਕੇ ਗੇਜਾ ਰਾਮ ਨੇ ਕਿਹਾ ਕਿ ਉਹ ਜਗਰਾਓਂ ਦੇ ਲੋਕਾਂ ਦੀ ਸੇਵਾ ਵਿਚ ਪਿਛਲੇ ਕਰੀਬ 5 ਸਾਲਾਂ ਤੋਂ ਹਾਜਰ ਹਨ ਅਤੇ ਉਹ ਆਉਣ ਵਾਲੇ ਸਮੇ ਵਿਚ ਵੀ ਜਗਰਾਓਂ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।
Total Responses : 939