ਟ੍ਰੈਫਕਿ ਨਿਯਮਾਂ ਦੀ ਪਾਲਣਾ ਕਰਨ ਲਈ ਸਕੂਲ਼ ਦੇ ਬੱਚਿਆਂ ਨੂੰ ਜਾਣਕਾਰੀ ਦਿੱਤੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 12 ਅਕਤੂਬਰ 2021- ਮਨਸਿਟਰੀ ਰੋਡ ਟਰਾਂਸਪੋਰਟ ਅਤੇ ਹਾਈਵੇ (ਰੋਡ ਸੇਫਟੀ) ਭਾਰਤ ਸਰਕਾਰ, ਸਟੇਟ ਟਰਾਂਸਪੋਰਟ ਕਮਸਿ਼ਨਰ ਪੰਜਾਬ, ਸ੍ਰੀ ਸ਼ਰਦ ਸੱਤਆਿ ਚੌਹਾਨ ਵਧੀਕ ਡਾਇਰੈਕਟਰ ਜਨਰਲ ਪੁਲਸਿ ਟ੍ਰੈਫਿਕ ਪੰਜਾਬ ਚੰਡੀਗੜ੍ਹ ਅਤੇ ਸੀਨੀਅਰ ਪੁਲਸਿ ਕਪਤਾਨ ਕੰਵਰਦੀਪ ਕੌਰ ਆਈ. ਪੀ. ਐੱਸ. ਜੀ ਦੇ ਹੁਕਮਾਂ ਅਨੁਸਾਰ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਇੰਚਾਰਜ ਗੁਰਬਚਨ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਲਤਾਨਪੁਰ ਲੋਧੀ ਵਿਖੇ ਤਰਸੇਮ ਸਿੰਘ ਲੈਕਚਰਾਰ ਦੀ ਅਗਵਾਈ ਚ ਸੜਕੀ ਹਾਦਸਿਆਂ ਨੂੰ ਰੋਕਣ ਲਈ ਰੋਡ ਸੇਫਟੀ ਅਤੇ ਟਰੈਫਕਿ ਰੂਲਜ ਬਾਰੇ ਜਾਗਰੂਕ ਕੀਤਾ । ਉਨ੍ਹਾਂ ਸਵੇਰ ਦੀ ਸਭਾ ਚ ਹਾਜ਼ਰ ਬੱਚਿਆਂ ਨੂੰ ਮਨੁੱਖੀ ਕਦਰਾਂ ਕੀਮਤਾਂ,ਅਧਿਆਪਕਾਂ ਮਾਪਿਆਂ ਦੀ ਆਗਿਆ ਦੀ ਪਾਲਣਾਂ ਕਰਨ ਅਤੇ ਜ਼ਿੰਦੀਗੀ ਵਿੱਚ ਨਸ਼ਿਆਂ ਤੋਂ ਹਮੇਸ਼ਾਂ ਦੂਰ ਰਹਿਣ ਲਈ ਵਿਸ਼ੇਸ਼ ਭਾਸ਼ਣ ਦਿੱਤਾ।
ਨੈਸ਼ਨਲ ਤੇ ਸਟੇਟ ਐਵਾਰਡੀ ਗੁਰਬਚਨ ਸਿੰਘ ਏ.ਐਸ.ਆਈ ਜੀ ਨੇ ਦੱਸਿਆ ਕਿ ਸੜਕਾਂ ਤੇ ਜ਼ਿਆਦਾਤਰ ਮੌਤਾਂ ਸਿਰ ਤੇ ਸੱਟ ਲੱਗਣ ਨਾਲ ਹੁੰਦੀਆਂ ਹਨ ਤੇ ਨੰਗੇ ਸਿਰ ਤੇ ਹੈਲਮੇਟ ਪਹਿਨਣਾ ਬਹੁਤ ਜ਼ਰੂਰੀ ਹੈ ਅਤੇ ਹੈਲਮਟ ਪਹਿਨਣ ਨਾਲ 70% ਸੱਟ ਦੀ ਸੰਭਾਵਨਾ ਘੱਟ ਸਕਦੀ ਹੈ, ਗੱਡੀ ਚਲਾਉਣ ਸਮੇਂ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰਨ ਅਤੇ ਗੱਡੀ ਚਲਾਉਣ ਸਮੇਂ ਸੀਟ ਬੈਲਟ ਲਗਾਉਣ ਦੀ ਮਹੱਤਤਾ ਬਾਰੇ ਵੀ ਉਨਾਂ੍ਹ ਦੱਸਿਆ।ਉਨਾਂ ਕਿਹਾ ਕਿ ਇਕ ਜਾਗਰੂਕ ਅਤੇ ਸੁਚੇਤ ਡਰਾਈਵਰ ਅਣ-ਹੋਣੀ ਦੀਆਂ ਸੰਭਾਵਨਾਵਾਂ ਨੂੰ ਘੱਟ ਕਰ ਸਕਦਾ ਹੈ। ਇਸ ਮੌਕੇ ਸੁਰਜੀਤ ਸਿੰਘ ਟਿੱਬਾ ਨੇ ਕਿਹਾ ਕਿ ਅੱਜ ਦਾ ਮਨੁੱਖ ਪਾਣੀ ਤੇ ਵਾਤਾਵਰਨ ਨੂੰ ਗੰਦਾ ਕਰ ਰਿਹਾ ਹੈ ਤੇ ਸਾਨੂੰ ਇਹਨਾਂ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਤੇ ਆਮ ਪੜ੍ਹਾਈ ਦੇ ਨਾਲ ਨਾਲ ਸਾਹਿਤ ਨਾਲ ਵੀ ਜੁੜਨਾ ਚਹੀਦਾ ਹੈ । ਸਕੂਲ਼ ਲੈਕਚਰਾਰ ਇੰਦਰਜੀਤ ਕੌਰ ਜੀ ਨੇ ਗੁਰਬਚਨ ਸਿੰਘ ਏਐਸਆਈ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੋਕੇ ਦੀਪਕ ਚਾਵਲਾ, ਰਾਜਵੀਰ ਕੌਰ,ਰਜਨੀ ਮੱਟੂ,ਵੀਰਪਾਲ ਕੌਰ,ਪੂਜਾ,ਰਿਤੂ ਬਾਲਾ,ਰੀਨਾ ਕੁਮਾਰੀ,ਰਾਜਬੀਰ ਕੌਰ,ਸੁਖਬੀਰ ਸਿੰਘ ਸਟਾਫ ਮੈਂਬਰ ਹਾਜਰ ਸਨ।