← ਪਿਛੇ ਪਰਤੋ
ਪਾਕਿਸਤਾਨ ਹੱਥੋਂ ਦੀ ਹਾਰ ਮਗਰੋਂ ਯੂ ਪੀ ਤੇ ਬਿਹਾਰ ਅਤੇ ਕਸ਼ਮੀਰੀ ਵਿਦਿਆਰਥੀਆਂ ਵਿਚ ਹੋਈ ਝੜੱਪ ਸੰਗਰੂਰ, 25 ਅਕਤੂਬਰ, 2021: ਐਤਵਾਰ ਦੀ ਰਾਤ ਨੂੰ ਟੀ 20 ਮੈਚ ਵਿਚ ਪਾਕਿਸਤਾਨ ਹੱਥੋਂ ਭਾਰਤ ਦੀ ਹਾਰ ਮਗਰੋਂ ਯੂ ਪੀ ਅਤੇ ਬਿਹਾਰ ਦੇ ਕੁਝ ਵਿਦਿਆਰਥੀਆਂ ਦੀ ਕਸ਼ਮੀਰੀ ਵਿਦਿਆਰਥੀਆਂ ਨਾਲ ਝੜੱਪ ਹੋ ਗਈ। ਇਹ ਘਟਨਾ ਇਥੇ ਭਾਈ ਗੁਰਦਾਸ ਇੰਸਟੀਚਿਊਟ ਦੇ ਹੋਸਟਲ ਵਿਚ ਵਾਪਰੀ। ਜਾਣਕਾਰੀ ਦੇ ਮੁਤਾਬਕ ਜਦੋਂ ਪਾਕਿਸਤਾਨ ਹੱਥੋਂ ਭਾਰਤ ਹਾਰ ਗਿਆ ਤਾਂ ਕਸ਼ਮੀਰੀ ਵਿਦਿਆਰਥੀ ਜਸ਼ਨ ਮਨਾਉਣ ਲੱਗ ਪਏ ਜਿਸ ਤੋਂ ਔਖੇ ਯੂ ਪੀ ਤੇ ਬਿਹਾਰ ਦੇ ਵਿਦਿਆਰਥੀਆਂ ਦੀ ਇਹਨਾਂ ਨਾਲ ਝੜੱਪ ਹੋ ਗਈ। ਦੂਜੇ ਪਾਸੇ ਕਸ਼ਮੀਰੀ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਯੂ ਪੀ ਤੇ ਬਿਹਾਰ ਦੇ ਵਿਦਿਆਰਥੀਆਂ ਨੇ ਸਾਡੇ ’ਤੇ ਹਮਲਾ ਕੀਤਾ ਹੈ। ਇਹਨਾਂ ਨੇ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਘਟਨਾ ਦੀ ਸੂਚਨਾ ਪੁਲਿਸ ਨੁੰ ਮਿਲਦੇ ਸਾਰ ਹੀ ਹੀ ਪੁਲਿਸ ਟੀਮ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 936