ਸਕੂਲ ਇੱਕ ਅਜਿਹੀ ਸੰਸਥਾ ਹੈ, ਜਿਥੇ ਦਿਲ ਖੋਲ੍ਹਕੇ ਮਦਦ ਕਰਨ ਦੀ ਲੋੜ ਹੈ- ਸੰਨੀ ਸਿੰਘ
ਬਾਬੂਸ਼ਾਹੀ ਨੈਟਵਰਕ
ਨਵਾਂ ਸ਼ਹਿਰ, 24 ਨਵੰਬਰ,2022 ਸਾਡਾ ਖ਼ਜਾਨਾ ਬੈਂਕਾਂ ਵਿੱਚ ਨਹੀਂ,ਸਕੂਲਾਂ ਵਿੱਚ ਵਧ-ਫੁੱਲ ਰਿਹਾ ਹੈ,ਕਿਉੰਕਿ ਅੱਜ ਸਕੂਲਾਂ ਵਿੱਚ ਪੜ੍ਹ ਰਹੇ ਛੋਟੇ-ਛੋਟੇ ਬੱਚੇ ਕੱਲ ਸਾਡਾ ਭਵਿੱਖ ਬਨਣਗੇ। ਇਨ੍ਹਾਂ ਕੋਮਲ ਕਲੀਆਂ ਨੇ ਹੀ ਸਾਡੇ ਸਮਾਜ ਅਤੇ ਦੇਸ਼ ਨੂੰ ਅੱਗੇ ਲੈਕੇ ਜਾਣਾ ਹੈ। ਜਦੋਂ ਸਾਡੀ ਇਹ ਫੁਲਵਾੜੀ ਪੜ੍ਹ-ਲਿਖਕੇ ਸਮੇਂ ਦੀ ਹਾਣੀ ਬਣ ਗਈ,ਫਿਰ ਸਾਨੂੰ ਆਪਣੇ ਭਵਿੱਖ ਦੀ ਚਿੰਤਾਂ ਕਰਨ ਦੀ ਲੋੜ ਨਹੀਂ ਪੈਣੀ। ਇਨ੍ਹਾਂ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਸਮਾਜ ਸੇਵੀ ਸੰਸਥਾਵਾਂ,ਪ੍ਰਵਾਸੀ ਭਾਰਤੀਆਂ,ਬੁੱਧੀਜੀਵੀ ਵਰਗ,ਦਾਨੀ ਸੱਜਣਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਤੇ ਕਲੱਬਾਂ ਨੂੰ ਅੱਗੇ ਆਕੇ ਸਕੂਲਾਂ ਦੀ ਮਦਦ ਕਰਨ ਦਿਲ ਖੋਲ ਕੇ ਮਦਦ ਕਰਨੀ ਚਾਹੀਦੀ ਹੈ,ਇਹ ਵਿਚਾਰ ਸ.ਸੰਨੀ ਸਿੰਘ ਕੋਆਰਡੀਨੇਟਰ ਨਰੋਆ ਪੰਜਾਬ ਸੰਸਥਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਬਲਾਕ ਨਵਾਂ ਸ਼ਹਿਰ ਵਿਖੇ ਸਕੂਲ ਨੂੰ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੇ ਸਨਮਾਨ ਸਮਾਰੋਹ ਮੌਕੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਆਖੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਪ੍ਰਵਾਸੀ ਭਾਰਤੀਆਂ,ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਵਿਸ਼ਵਾਸ਼ ਇਨ੍ਹਾਂ ਸਕੂਲਾਂ ਵਿੱਚ ਵਧਿਆ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਮਿਹਨਤੀ,ਤਜ਼ਰਬੇਕਾਰ ਅਤੇ ਮਾਹਿਰ ਅਧਿਆਪਕਾਂ ਨੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਅਤੇ ਮਿਆਰੀ ਸਿੱਖਿਆ ਨੂੰ ਪਹਿਲ ਦਿੱਤੀ ਹੈ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਹੋਇਆ ਹੈ।
ਇਸ ਸਾਰੇ ਕਾਰਜ ਦਾ ਸਿਹਰਾ ਸਾਡੇ ਸਿਰੜੀ ਅਤੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ,ਹੁਣ ਸਾਡਾ ਸਾਰਿਆਂ ਦਾ ਫ਼ਰਜ ਬਣਦਾ ਹੈ ਕਿ ਅਸੀਂ ਇਨ੍ਹਾਂ ਸਕੂਲਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ। ਇਸ ਮੌਕੇ ਸ਼੍ਰੀ ਗੁਰਦਿਆਲ ਸਿੰਘ ਸਕੂਲ ਇਚਾਰਜ਼ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਸਮਾਜ ਅਤੇ ਪਿੰਡ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਇਸ ਸਾਰਾ ਸਮਾਨ ਬੱਚਿਆਂ ਦੀ ਬਿਹਤਰੀ ਲਈ ਵਰਤਿਆਂ ਜਾਂਦਾ ਹੈ। ਅਧਿਆਪਕ ਤਾਂ ਸਿਰਫ਼ ਇਸ ਸਮਾਨ ਦੀ ਰਖਵਾਲੀ ਕਰਦੇ ਹਨ ਤਾਂ ਕਿ ਦਾਨੀ ਸੱਜਣਾਂ ਵਲੋਂ ਦਿੱਤੇ ਇਨ੍ਹਾਂ ਕੀਮਤੀ ਤੋਹਫਿਆਂ ਦੀ ਕੋਈ ਦੁਰ- ਵਰਤੋਂ ਨਾ ਕਰੇ। ਉਨ੍ਹਾਂ ਦੱਸਿਆਂ ਕਿ ਮੈਡਮ ਕਿਰਨ ਦੀ ਬਦੌਲਤ ਸਕੂਲ ਨੂੰ ਇਨ੍ਹਾਂ ਦੀ ਸੰਸਥਾਂ ਵਲੋਂ ਦੋ ਵਲੰਟੀਅਰ ਅਧਿਆਪਕ ਅਤੇ ਇੱਕ ਸਫ਼ਾਈ ਸੇਵਕ ਪ੍ਰਾਪਤ ਹੋਇਆ ਹੈ।
ਇਸ ਲਈ ਮੈਡਮ ਕਿਰਨ ਅਤੇ ਇਨ੍ਹਾਂ ਦੀ ਸੰਸਥਾ ਵਧਾਈ ਦੀ ਪਾਤਰ ਹੈ ਕਿਉਂਕਿ ਇਨ੍ਹਾਂ ਵਲੋਂ ਹਰ ਲੋੜਵੰਦ ਸਕੂਲ ਨੂੰ ਵਲੰਟੀਅਰ ਅਧਿਆਪਕ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਸੁਰਜੀਤ ਸਿੰਘ ਵਲੋਂ ਆਪਣੀ ਸਵਰਗਵਾਸੀ ਧਰਮਪਤਨੀ ਦੀ ਯਾਦ ਵਿੱਚ ਓਵਨ ਅਤੇ ਮਾਈਕ੍ਰੋਵੇਵ,ਮਾਤਾ ਪ੍ਰਕਾਸ ਕੌਰ ਵਲੋਂ ਆਪਣੇ ਸਵਰਗਵਾਸੀ ਪਤੀ ਬਘੇਲ ਸਿੰਘ ਦੀ ਯਾਦ ਵਿੱਚ ਗੈਸ ਚੁੱਲਾ, ਬੇਅੰਤ ਸਿੰਘ ਮਾਹੀ ਗ੍ਰੀਸ ਨਿਵਾਸੀ ਵਲੋਂ ਬੱਚਿਆਂ ਨੂੰ ਸਾਫ਼-ਸੁਥਰਾ ਪਾਣੀ ਪੀਣ ਵਾਸੇ ਆਰ ਓ ਸਿਸਟਮ ਅਤੇ ਤਰਲੋਚਨ ਸਿੰਘ ਮਨੀਲਾ ਨਿਵਾਸੀ ਵਲੋਂ ਫਰਿੱਜ ਸਕੂਲ ਨੂੰ ਦਾਨ ਵਜੋਂ ਦਿੱਤੀ ਗਈ ਹੈ। ਸ਼੍ਰੀਮਾਨ ਨੇ ਇਹ ਵੀ ਦੱਸਿਆਂ ਕਿ ਪਿੰਡ ਦੇ ਦਾਨੀ ਸੱਜਣਾ, ਪ੍ਰਵਾਸੀ ਭਾਰਤੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਵਿੱਚ ਕਰੀਬ 7-8 ਲੱਖ ਰੁਪਏ ਖਰਚ ਕਰਕੇ ਸਕੂਲ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਲਈ ਸਕੂਲ ਦਾ ਸਮੁੱਚਾ ਸਟਾਫ਼ ਇਨ੍ਹਾਂ ਦਾ ਸਦਾ ਰਿਣੀ ਰਹੇਗਾ ਅਤੇ ਧੰਨਵਾਦ ਕਰਦਾ ਹੈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਵਲੋਂ ਦਾਨੀ ਸੱਜਣਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਸਨਮਾਨ ਚਿੰਨ੍ਹ ਅਤੇ ਸਰੋਪਾਉ ਨਾਲ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਣ ਸ਼੍ਰੀ ਰਾਮ ਲਾਲ ਹੈੱਡ ਟੀਚਰ ਸਪਸ ਚੂਹੜਪੁਰ ਵਲੋਂ ਬਾਖੂਬੀ ਨਾਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਸ਼੍ਰੀ ਰਮਨ ਕੁਮਾਰ ਸਟੇਟ ਆਵਾਰਡੀ,ਬਲਕਾਰ ਚੰਦ ਸੈਂਟਰ ਹੈੱਡ ਟੀਚਰ ਬਰਨਾਲਾਂ ਕਲਾਂ,ਬਲਜਿੰਦਰ ਸਿੰਘ,ਸਤਪਾਲ,ਰਣਵੀਰ ਸਿੰਘ,ਬਲਵੀਰ ਸਿੰਘ ਸੀਨੀਅਰ ਪੰਚਾਇਤ ਮੈਂਬਰ,ਪਰਮਜੀਤ ਕੌਰ,ਜਸਵਿੰਦਰ ਕੌਰ,ਨੀਤੂ,ਹਰਦੀਪ ਕੌਰ,ਬੇਬੀ ਅਤੇ ਮੀਨਾ ਨੇ ਨੀ ਵਿਚਾਰ ਰੱਖੇ।