ਸਿਹਤ ਮੰਤਰੀ ਨੂੰ ਥਾਣੇਦਾਰ ਨੇ ਮਾਰੀ ਗੋਲੀ, ਪੜ੍ਹੋ ਵੇਰਵਾ
ਓਡੀਸਾ, 29 ਜਨਵਰੀ 2023- ਓਡੀਸ਼ਾ ਦੇ ਸਿਹਤ ਮੰਤਰੀ ਨਾਬਾ ਕਿਸ਼ੋਰ ਦਾਸ ਨੂੰ ਥਾਣੇਦਾਰ ਨੇ ਗੋਲੀ ਮਾਰ ਦਿੱਤੀ ਹੈ। ਨਬਾ ਕਿਸ਼ੋਰ ਦਾਸ ਝਾਰਸੁਗੁੜਾ ਦੇ ਵਿਧਾਇਕ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੁਪਹਿਰ ਕਰੀਬ 12 ਵਜੇ ਦੀ ਹੈ। ਬ੍ਰਜਰਾਜਨਗਰ ਦੇ ਗਾਂਧੀ ਚੌਕ ਵਿੱਚ ਹਮਲਾਵਰ ਨੇ ਉਸ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਦਾਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹਮਲਾਵਰ ਪੁਲਸ ਦੀ ਵਰਦੀ 'ਚ ਸਨ। ਜਦੋਂਕਿ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਏਐਸਆਈ ਗੋਪਾਲ ਦਾਸ ਉੜੀਸਾ ਦੇ ਸਿਹਤ ਮੰਤਰੀ ਨਾਬਾ ਦਾਸ 'ਤੇ ਗੋਲੀਬਾਰੀ ਕਰਨ 'ਚ ਸ਼ਾਮਲ ਹੈ। ASI ਗੋਪਾਲ ਦਾਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਮੰਤਰੀ ਨਾਬਾ ਦਾਸ 'ਤੇ ਗੋਲੀ ਚਲਾ ਦਿੱਤੀ। ਵਧੀਕ ਐਸਪੀ ਗੁਪਤਾੇਸ਼ਵਰ ਭੋਈ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮੰਤਰੀ ਨਾਬਾ ਦਾਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।