ਕੱਲ ਕਈ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ
ਰੋਹਿਤ ਗੁਪਤਾ
ਗੁਰਦਾਸਪੁਰ , 6 ਮਈ , 2024 ਗਰਮੀ ਦੇ ਮੌਸਮ ਅਤੇ ਆਉਂਦੇ ਪੈਡੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ, ਲਾਇਨਾਂ ਦੀ ਜ਼ਰੂਰੀ ਮੁਰੰਮਤ ਕਰਨ ਹਿਤ, ਮਾਣਯੋਗ ਮੁੱਖ ਇੰਜੀ ਬਾਰਡਰ ਜ਼ੋਨ ਅੰਮ੍ਰਿਤਸਰ ਦੀ ਮਨਜੂਰੀ ਨਾਲ, ਉੱਪ ਮੁੱਖ ਇੰਜੀ ਸੰਚਾਲਨ ਹਲਕਾ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਵਧੀਕ ਨਿਗਰਾਨ ਇੰਜੀਨੀਅਰ ਧਾਰੀਵਾਲ ਦੀ ਯੋਗ ਅਗਵਾਈ ਹੇਠ, 132 ਕੇ. ਵੀ. ਸਬ ਸਟੇਸ਼ਨ ਧਾਰੀਵਾਲ ਤੋਂ 66 ਕੇ. ਵੀ. ਸਬ ਸਟੇਸ਼ਨ ਨੌਸ਼ਿਹਰਾ ਮੱਝਾ ਸਿੰਘ ਨੂੰ ਜਾਂਦੀ 66 ਕੇ. ਵੀ. ਲਾਈਨ ਤੇ, ਮਿਤੀ 7 ਮਈ, 2024 ਦਿਨ ਮੰਗਲਵਾਰ ਨੂੰ ਸ਼ਟ ਡਾਉਂਨ (ਬਿਜਲੀ ਬੰਦ ਰਹੇਗੀ) ਰਹੇਗੀ ਅਤੇ 66 ਕੇ. ਵੀ. ਨੌਸ਼ਿਹਰਾ ਮੱਝਾ ਸਿੰਘ ਗ੍ਰਿਡ ਤੋਂ ਚੱਲਣ ਵਾਲੇ ਸਾਰੇ ਫੀਡਰ ਜਿਵੇਂ ਯੂ. ਪੀ.ਐਸ. ਬਹਿਬਲ ਚੱਕ, ਭੋਰਾ ਸਾਹਿਬ, ਕੋਟਲਾ ਚਾਹਲ, ਅਤੇ ਏ. ਪੀ. ਫੀਡਰ ਨੌਸ਼ਿਹਰਾ, ਸਤਕੋਹਾ, ਘੁੰਮਣ, ਬੂਲੇਵਾਲ, ਉੱਪਲ ਅਤੇ ਸਿੱਧਵਾਂ ਸਵੇਰੇ 10 ਵਜ਼ੇ ਤੋਂ ਸ਼ਾਮ 5 ਵਜ਼ੇ ਤੱਕ ਬੰਦ ਰਹਿਣਗੇ।
ਇਹ ਜਾਣਕਾਰੀ ਪ੍ਰੈਸ ਨੂੰ ਉੱਪ ਮੰਡਲ ਅਫ਼ਸਰ ਨੌਸ਼ਿਹਰਾ ਮੱਝਾ ਸਿੰਘ ਇੰਜ ਜਤਿੰਦਰ ਸ਼ਰਮਾ ਵਲੋਂ ਦਿੱਤੀ ਗਈ।