ਰਜਨੀਸ਼ ਸਰੀਨ
- ਕੋਰੋਨਾ ਦੇ ਲੱਛਣ ਅਤੇ ਸਾਵਧਾਨੀਆਂ ਸਬੰਧੀ ਕੀਤੀ ਸ਼ਾਨਦਾਰ ਪੇਸ਼ਕਾਰੀ
- ਸਕੂਲ ਪ੍ਰਿੰਸੀਪਲ ਜਸਬੀਰ ਕੌਰ ਅਤੇ ਅਧਿਆਪਕਾਂ ਨੇ ਬੱਚੀ ਦੇ ਮਾਪਿਆਂ ਨੂੰ ਦਿੱਤੀ ਵਧਾਈ
ਰਾਜਪੁਰਾ 26 ਨਵੰਬਰ 2020 - ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦੇ ਨਾਲ ਬੱਚਿਆਂ ਅੰਦਰ ਸਵੈ-ਵਿਸ਼ਵਾਸ਼ ਅਤੇ ਸਵੈ ਪ੍ਰਗਟਾਵੇ ਲਈ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਵਿੱਚ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਕੂਲਾਂ ਵਿੱਚ ਵਿਗਿਆਨ ਤਹਿਤ ਵਿਦਿਆਰਥੀਆਂ ਦੇ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆਂ ਕਿ ਸਰਕਾਰੀ ਕੋ: ਐਡ: ਸੀਨੀਅਰ ਸੈਕੰਡਰੀ ਸਕੂਲ ਐੱਨ.ਟੀ.ਸੀ. ਹਾਈ ਬ੍ਰਾਂਚ ਦੀ ਵਿਦਿਆਰਥਣ ਸਿਮਰਨ ਰਾਣੀ ਨੇ ਕੋਰੋਨਾ ਦੇ ਲੱਛਣ ਅਤੇ ਸਾਵਧਾਨੀਆਂ ਸਬੰਧੀ ਕੀਤੀ ਸ਼ਾਨਦਾਰ ਪੇਸ਼ਕਾਰੀ ਕਰਕੇ ਬਲਾਕ ਪੱਧਰ 'ਤੇ ਵਿਗਿਆਨ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਉਹਨਾਂ ਕਿਹਾ ਕਿ ਸਿੱਖਿਆ ਸੁਧਾਰ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ। ਇਸ ਮੌਕੇ ਬਲਾਕ ਮੈਂਟਰ ਸਾਇੰਸ ਵੀਨਾ ਅਰੋੜਾ ਬਲਾਕ ਰਾਜਪੁਰਾ-2 ਅਤੇ ਜਤਿੰਦਰ ਸਿੰਘ ਬਲਾਕ ਰਾਜਪੁਰਾ-1, ਸਕੂਲ ਇੰਚਾਰਜ ਰੇਨੂ ਵਰਮਾ, ਸਾਇੰਸ ਦੇ ਅਧਿਆਪਕਾ ਵਰਿੰਦਰਜੀਤ ਕੌਰ, ਜਸਵੀਰ ਕੌਰ, ਦਲਜੀਤ ਕੌਰ ਨੇ ਸਕੂਲ ਅਧਿਆਪਕਾਂ ਅਤੇ ਵਿਦਿਆਰਥਣ ਦੇ ਮਾਪਿਆਂ ਨੂੰ ਵਧਾਈ ਦਿੱਤੀ।