← ਪਿਛੇ ਪਰਤੋ
ਤੀਸਰੀ ਤਿਮਾਹੀ ਦੌਰਾਨ ਕੈਨੇਡਾ ਦੀ ਆਰਥਿਕਤਾ ਵਿੱਚ ਸੁਧਾਰ ਹਰਦਮ ਮਾਨ ਸਰੀ, 2 ਦਸੰਬਰ 2020 : ਸਟੈਟਿਸਟਿਕਸ ਕੈਨੇਡਾ ਅਨੁਸਾਰ ਕੋਵਿਡ -19 ਦੇ ਲੌਕਡਾਊਨ ਖੁੱਲ੍ਹਣ ਕਾਰਨ ਇਸ ਸਾਲ ਦੀ ਤੀਸਰੀ ਤਿਮਾਹੀ ਵਿੱਚ ਆਰਥਿਕਤਾ ਵਿਚ 40.5 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਆਈ ਗਿਰਾਵਟ ਤੋਂ ਬਾਅਦ ਜੁਲਾਈ, ਅਗਸਤ ਅਤੇ ਸਤੰਬਰ ਵਿੱਚ ਇਹ ਇੱਕ ਵੱਡੀ ਤਬਦੀਲੀ ਸੀ। ਪਰ ਅਰਥ ਸ਼ਾਸਤਰੀਆਂ ਦੇ ਅਨੁਮਾਨ ਅਨੁਸਾਰ ਤੀਸਰੀ ਤਿਮਾਹੀ ਵਿੱਚ 47.6 ਫ਼ੀਸਦੀ ਵਾਧਾ ਹੋਣ ਦਾ ਅੰਦਾਜ਼ਾ ਸੀ। ਰਿਪੋਰਟ ਮੁਤਾਬਕ ਆਰਥਿਕਤਾ ਵਿਚ ਹੋਇਆ ਵਾਧਾ ਕੁਝ ਸਿਹਤ ਪਾਬੰਦੀਆਂ ਨੂੰ ਹਟਾਉਣ ਅਤੇ ਕਾਰੋਬਾਰਾਂ ਦੇ ਦੁਬਾਰਾ ਖੁੱਲ੍ਹਣ ਕਾਰਨ ਦੇਖਣ ਨੂੰ ਮਿਲਿਆ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ ਘੱਟ ਵਿਆਜ ਦਰਾਂ ਕਾਰਨ ਹਾਊਸਿੰਗ ਮਾਰਕੀਟ, ਗੱਡੀਆਂ ਦੀ ਖਰੀਦਦਾਰੀ ਅਤੇ ਘਰੇਲੂ ਖ਼ਰਚਿਆਂ ਵਿੱਚ ਵੀ ਵਾਧਾ ਨਜ਼ਰ ਆਇਆ ਹੈ। ਸੰਪਰਕ: ਹਰਦਮ ਮਾਨ +1 604 308 6663 ਈਮੇਲ : maanbabushahi@gmail.com
Total Responses : 936