← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 4 ਮਾਰਚ 2021 - ਪੁਲਿਸ ਵਲੋਂ ਇਕ ਵਿਅਕਤੀ ਨੂੰ 2 ਕਿਲੋ ਅਫੀਮ , 14 ਹਜਾਰ ਡਰੱਗ ਮਨੀ ਅਤੇ 1 ਮੋਬਾਈਲ ਫੋਨ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ। ਐਸਐਸਪੀ ਚਰਨਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਭਗਵਾਨ ਸਿੰਘ ਵਲੋਂ ਮੁਖਬਰੀ ਦੇ ਅਧਾਰ 'ਤੇ ਰਾਕੇਸ਼ ਪੁੱਤਰ ਰਾਮ ਨਿਵਾਸ ਵਾਸੀ ਯੂਪੀ ਖਿਲਾਫ ਥਾਣਾ ਸਦਰ ਜਗਰਾਓਂ ਵਿਖੇ ਦਰਜ ਕੀਤਾ ਗਿਆ ਅਤੇ ਦੋਸ਼ੀ ਨੂੰ ਮਲਸੀਆਂ ਭਾਇਕੇ ਰੋਡ ਡਰੇਨ ਪੁਲ ਤੋਂ ਗਿਰਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਅਫੀਮ , ਡਰੱਗ ਮਨੀ ਅਤੇ ਮੋਬਾਈਲ ਬਰਾਮਦ ਹੋਇਆ। ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Total Responses : 940