ਹਰੀਸ਼ ਕਾਲੜਾ
ਰੂਪਨਗਰ 7 ਅਪ੍ਰੈਲ 2021: ਸਥਾਨਕ ਕ੍ਰਿਸ਼ਨਾ ਮੰਦਰ ਵਿਖੇ ਖੱਤਰੀ ਸਭਾ ਦੀ ਮੀਟਿੰਗ ਖੱਤਰੀ ਸਭਾ ਪੰਜਾਬ ਦੇ ਸਰਪ੍ਰਸਤ ਚਰਨਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਰੂਬੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਬਰਾਦਰੀਆਂ ਦੇ ਵੈੱਲਫੇਅਰ ਬੋਰਡ ਬਣਾਏ ਗਏ ਹਨ ਅਤੇ ਖੱਤਰੀ ਸਭਾ ਇਸ ਤੋਂ ਹਲੇ ਵਾਂਝਾ ਹੈ ਤੇ ਖੱਤਰੀ ਸਮਾਜ ਦਾ ਬੋਰਡ ਨਹੀਂ ਬਣਾਇਆ ਗਿਆ ।
ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਦਲਜੀਤ ਜ਼ਖ਼ਮੀ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਪੰਜਾਬ ਖੱਤਰੀ ਵੈੱਲਫੇਅਰ ਬੋਰਡ ਬਣਾਉਣ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਇਸ ਵਰਗ ਨਾਲ ਸਬੰਧਤ ਜ਼ਰੂਰਤਮੰਦਾਂ ਤੱਕ ਪਹੁੰਚਣ ਦਾ ਉਪਰਾਲਾ ਹੋਵੇ । ਇਸ ਮੌਕੇ ਕੌਂਸਲਰ ਅਮਰਜੀਤ ਸਿੰਘ ਜੌਲੀ , ਐਡਵੋਕੇਟ ਰਾਜ ਕੁਮਾਰ ਸਿੱਕਾ, ਰਾਜੇਸ਼ ਭਾਟੀਆ ,ਮਹਿੰਦਰ ਢੱਲ, ਅਸ਼ੀਸ਼ ਮਹਿਤਾ , ਕ੍ਰਿਸ਼ਨ ਕਪੂਰ, ਅਮ੍ਰਿਤਪਾਲ, ਗਗਨਦੀਪ, ਨਰੇਸ਼ ਵੋਹਰਾ, ਕੁਲਭੂਸ਼ਨ, ਧੀਰਜ ਕੱਕੜ ਅਤੇ ਰਾਜੀਵ ਆਦਿ ਹਾਜ਼ਰ ਸਨ।