← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 11 ਅਪ੍ਰੈਲ 2021 - ਥਾਣਾ ਹਠੂਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 45 ਪੇਟੀਆਂ ਸ਼ਰਾਬ ਫਸਟ ਚੁਆਈਸ ਫਾਰ ਹਰਿਆਣਾ ਸਮੇਤ ਗਿਰਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਛਪਾਲ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿਤੀ ਸੀ ਕਿ ਅਜੈ ਪੁੱਤਰ ਰੂਪੀ ਰਾਮ ਵਾਸੀ ਜਗਰਾਓਂ ਬਾਹਰਲੇ ਸੂਬਿਆਂ ਤੋਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਲਿਆਕੇ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਇਨੋਵਾ ਗੱਡੀ ਵਿਚ ਸ਼ਰਾਬ ਲਿਆਕੇ ਵੇਚਣ ਜਾ ਰਿਹਾ ਹੈ। ਪੁਲਿਸ ਵਲੋਂ ਅਜੈ ਤੋਂ ਸ਼ਰਾਬ ਬਰਾਮਦ ਕਰਕੇ ਉਸ ਉਪਰ ਐਕਸਾਈਜ ਐਕਟ ਤਹਿਤ ਮੁਕਦਮਾ ਦਰਜ ਕੀਤਾ ਹੈ।
Total Responses : 942