ਕੋਵਿਡ 19 ਦੇ ਖਾਤਮੇ ਲਈ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ
ਜਗਰਾਓਂ, 11 ਅਪ੍ਰੈਲ,2021: ਕੋਵਿਡ-19 ਤੋਂ ਬਚਾਅ ਲਈ ਲਗਾਈ ਜਾ ਰਹੀ ਕਰੋਨਾ ਵੈਕਸੀਨ ਤਹਿਤ ਅੱਜ ਵਾਰਡ ਨੰਬਰ 4 'ਚ ਕੌਂਸਲਰ ਅਮਰਜੀਤ ਮਾਲਵਾ ਦੀ ਅਗਵਾਈ 'ਚ ਕਰੋਨਾ ਵੈਕਸੀਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਵਿਖੇ ਲਗਾਇਆ ਗਿਆ | ਇਸ ਸਮੇਂ ਕੈਂਪ ਦਾ ਉਦਘਾਟਨ ਕਰਦਿਆਂ ਐਸ.ਡੀ.ਐਮ. ਜਗਰਾਓਂ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਅੱਗੇ ਆ ਕੇ ਇਹ ਟੀਕਾ ਲਗਵਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ, ਇਸ ਨਾਲ ਸ਼ਰੀਰ ਨੂੰ ਨੁਕਸਾਨ ਨਹੀਂ ਸਗੋਂ ਫਾਇਦਾ ਹੀ ਹੁੰਦਾ ਹੈ | ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 45 ਸਾਲ ਤੋਂ ਵੱਧ ਉਮਰ ਵਾਲੇ ਲੋਕ ਇਹ ਵੈਕਸੀਨ ਜ਼ਰੂਰ ਲਗਵਾਉਣ | ਇਸ ਮੌਕੇ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵਲੋਂ ਡਾ. ਦੀਪਕ ਗੋਇਲ ਦੀ ਅਗਵਾਈ 'ਚ ਏ.ਐਨ.ਐਮ. ਵੀਰਪਾਲ ਕੌਰ, ਆਸ਼ਾ ਵਰਕਰ ਪ੍ਰਵੀਨ ਕੌਰ, ਸੀ.ਓ. ਰਜਨੀ, ਮੈਡਮ ਨਿੱਕੀ ਅਤੇ ਸਨਜੀਤ ਸਿੰਘ ਦੀ ਟੀਮ ਵਲੋਂ 150 ਵਿਅਕਤੀਆਂ ਦੇ ਕਰੋਨਾ ਵੈਕਸੀਨ ਲਗਾਈ ਗਈ |
ਇਸ ਮੌਕੇ ਕੌਂਸਲਰ ਅਮਰਜੀਤ ਮਾਲਵਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਵਾਸੀਆਂ ਦੀ ਸਿਹਤ ਦਾ ਧਿਆਨ ਰਖਦਿਆਂ ਹੋਇਆ ਇਹ ਕੈਂਪ ਲਗਾਇਆ ਗਿਆ ਹੈ ਅਤੇ ਭਵਿੱਖ 'ਚ ਵੀ ਅਜਿਹੇ ਲੋਕ ਭਲਾਈ ਦੇ ਕੈਂਪ ਲਗਾਏ ਜਾਣਗੇ | ਇਸ ਮੌਕੇ ਵਾਰਡ ਨੰਬਰ 4 ਦੀ ਵਿਕਾਸ ਕਮੇਟੀ ਦੇ ਮੈਂਬਰ ਐਡਵੋਕੇਟ ਕੁਲਦੀਪ ਸਿੰਘ ਘਾਗੂ, ਕੁਲਦੀਪ ਸਿੰਘ ਕੋਮਲ, ਡਾ. ਪ੍ਰਮਜੀਤ ਤਨੇਜਾ, ਕਰਕਿਸ਼ ਕੁਮਾਰ, ਵਿੱਕੀ ਨਾਰੰਗ, ਐਸ.ਕੇ. ਖੰਨਾ, ਅਮਰਜੀਤ ਸਿੰਘ ਬਿੱਲੂ, ਕੁਲਜੀਤ ਸਿੰਘ ਬਿੱਟੂ ਵਲੋਂ ਐਸ.ਡੀ.ਐਮ. ਧਾਲੀਵਾਲ, ਅਸਟ੍ਰੋਲਜ਼ਰ ਕਿਰਨ ਉਬਰਾਏ ਅਤੇ ਸਿਵਲ ਹਸਪਤਾਲ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਹਿਮਾਂਸ਼ੂ ਮਲਿਕ, ਦਵਿੰਦਰਜੀਤ ਸਿੰਘ ਸਿੱਧੂ, ਡਾ. ਦਲਜੀਤ ਸਿੰਘ, ਡਾ. ਰਾਜ ਕੁਮਾਰ, ਗੁਰਵਿੰਦਰ ਸਿੰਘ ਪੱਪੂ, ਪ੍ਰਦੀਪ ਦੂਆ, ਸਤੀਸ਼ ਕੁਮਾਰ ਪਿੰਕੀ, ਸੁਰਿੰਦਰ ਸਿੰਘ ਮਾਲਵਾ, ਹਰਮਿੰਦਰ ਸਿੰਘ ਸਵੱਦੀ, ਮਨੋਜ ਠੁਕਰਾਲ, ਦਰਸ਼ਨ ਸਿੰਘ ਚਾਵਲਾ, ਦਰਸ਼ਨ ਸਿੰਘ ਮੁਲਤਾਨੀ, ਹਰਪਾਲ ਸਿੰਘ ਗੁੰਬਰ, ਬਲਵੰਤ ਸਿੰਘ ਸਿੱਧੂ ਆਦਿ ਹਾਜ਼ਰ ਸਨ |