- ਗਊਸ਼ਾਲਾ ’ਚ ਉਸਾਰੀ ਦਾ ਕੰਮ ਜਾਰੀ, ਦਾਨੀ ਸੱਜਣਾਂ ਨੂੰ ਸਹਿਯੋਗ ਦੀ ਅਪੀਲ
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ 2021-ਸਥਾਨਕ ਮਲੋਟ ਰੋਡ ਸਥਿਤ ਸਤਿਅਮ ਪੈਲੇਸ ਦੇ ਸਾਹਮਣੇ ਸ੍ਰੀ ਰਾਧੇ ਕਰਿਸ਼ਨ ਗਊਸ਼ਾਲਾ ਵਿਖੇ ਸ੍ਰੀ ਰਾਧੇ ਿਸ਼ਨ ਗਊ ਸੇਵਾ ਸੰਮਤੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਜ ਕੁਮਾਰ ਕੁੱਕੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਵੱਖ-ਵੱਖ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਮਤੀ ਦੇ ਆਗੂਆਂ ਨੇ ਆਖਿਆ ਕਿ ਸ੍ਰੀ ਰਾਧੇ ਿਸ਼ਨ ਗਊਸ਼ਾਲਾ ਵਿਖੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਸ਼ੈਡ ਤੇ ਹੋਰ ਕੰਮ ਕੀਤੇ ਜਾ ਰਹੇ ਹਨ ਜਿਸ ’ਚ ਦਾਨੀ ਸੱਜਣਾਂ ਦੇ ਯੋਗਦਾਨ ਦੀ ਬਹੁਤ ਲੋੜ ਹੈ। ਉਨਾਂ ਕਿਹਾ ਕਿ ਦਾਨੀ ਸੱਜਣ ਬੱਜਰੀ, ਸੀਮੇਂਟ, ਰੇਤਾਂ ਜਾਂ ਕਿਸੇ ਹੋਰ ਰੂਪ ’ਚ ਯੋਗਦਾਨ ਪਾ ਸਕਦੇ ਹਨ। ਇਸ ਤੋਂ ਇਲਾਵਾ ਸੰਮਤੀ ਵੱਲੋਂ ਹੋਰ ਵੀ ਸਮਾਜਸੇਵੀ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਪਵਨ ਕੁਮਾਰ ਛਾਬੜਾ, ਡਾ. ਸਤਪਾਲ ਸਿੰਘ ਅਤੇ ਸਤੀਸ਼ ਕੁਮਾਰ ਵਿੱਕੀ ਵਾਈਸ ਪ੍ਰਧਾਨ, ਸੈਕਟਰੀ ਪ੍ਰਦੀਪ ਕੁਮਾਰ, ਕੈਸ਼ੀਅਰ ਵਿਨੋਦ ਕੁਮਾਰ, ਪ੍ਰੈਸ ਸੈਕਟਰੀ ਵਿੱਕੀ ਕੁਮਾਰ, ਦਵਿੰਦਰ ਸਿੰਘ, ਯੋਗੇਸ਼ਵਰ ਯੋਗੀ, ਅਮਰੀਕ ਸਿੰਘ ਸਲਾਹਕਾਰ, ਸੋਨੂੰ ਸੈਣੀ, ਅਸ਼ੋਕ ਮੁਟਨੇਜਾ, ਸਤਪਾਲ ਜੂਸ ਵਾਲਾ, ਮੁਕੇਸ਼ ਖੰਨਾ ਲਾਈਟ ਵਾਲੇ, ਅਜੈ ਕੁਮਾਰ ਆਦਿ ਸੇਵਾਦਾਰ ਹਾਜ਼ਰ ਸਨ