ਸੰਜੀਵ ਜਿੰਦਲ
ਮਾਨਸਾ 12 ਅਪ੍ਰੈਲ 2021 : ਕੋਰੋਨਾ ਦਾ ਕਹਿਰ ਪੰਜਾਬ ਵਿੱਚ ਜਾਰੀ ਹੈ । ਹਰ ਰੋਜ਼ ਕੋਰੋਨਾ ਕੇਸ ਵਧ ਰਹੇ ਹਨ । ਇਸੇ ਤਹਿਤ ਅੱਜ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਮਾਨਸਾ ਵਿਖੇ ਸਿਹਤ ਵਿਭਾਗ ਮਾਨਸਾ ਵਲੋਂ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਸਹਿਯੋਗ ਨਾਲ Covid 19 ਵੈਕਸੀਨੇਸਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਡਾ.ਰਣਜੀਤ ਸਿੰਘ ਰਾਏ ਅਤੇ ਡਾ. ਹਰਚੰਦ ਸਿੰਘ SMO ਮਾਨਸਾ ਅਤੇ ਡਾ.ਓਬਰਾਏ ਦੁਆਰਾ ਕੀਤਾ ਗਿਆ। ਸਭਾ ਦੇ ਪ੍ਰਧਾਨ ਵਿਨੋਦ ਭੰਮਾ ਅਤੇ ਪ੍ਰੋਜੈਕਟ ਚੇਅਰਮੈਨ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ 200 ਤੋਂ ਜ਼ਿਆਦਾ ਵਿਅਕਤੀਆਂ ਜ਼ਿਲਾ ਟੀਕਾਕਰਨ ਕੀਤਾ ਗਿਆ । ਆਖਿਰ ਵਿੱਚ ਵਾਈਸ ਪ੍ਰਧਾਨ ਹਰੀ ਰਾਮ ਡਿੰਪਾ ਅਤੇ ਖਜਾਨਚੀ ਯੁਕੇਸ਼ ਗੋਇਲ ਨੇ ਆਏ ਹੋਏ ਮਹਿਮਾਨਾਂ ਦਾ ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਨੋਦ ਭੰਮਾਂ, ਹਰੀ ਰਾਮ ਡਿੰਪਾ,ਯੂਕੇਸ਼ ਗੋਇਲ,ਰਾਜੇਸ਼ ਪੰਧੇਰ,ਬਿੰਦਰਪਾਲ, ਡਾ. ਵਰੁਣ,ਅਸ਼ੋਕ ਗਰਗ,ਕ੍ਰਿਸ਼ਨ ਬਾਂਸਲ,ਕੰਵਲਜੀਤ ਸ਼ਰਮਾ, ਇੰਦਰਸੈਨ ਅਕਲੀਆ,ਸੁਰਿੰਦਰ ਲਾਲੀ, ਮੁਨੀਸ਼ ਬਾਂਸਲ, ਪ੍ਰਸ਼ੋਤਮ ਬਾਂਸਲ,ਰਮੇਸ਼ ਜਿੰਦਲ,ਸੁਰਿੰਦਰ ਪਿੰਟਾ,ਸੰਨੀ,ਰਾਜੀਵ, ਲੱਛਮਨ ਜਟਾਨਾ,ਨਸੀਬ ਬਹਿਣੀਵਾਲ,ਕਾਲੂ ਰਾਮ,ਸੰਜੀਵ ਬੌਬੀ,ਕੁਲਦੀਪ ਚਾਂਦਪੁਰੀਆ,ਮੁਕੇਸ਼,ਪ੍ਰੇਮ ਕੁਮਾਰ,ਰੁਲਦੂ ਰੋੜੀ,ਮਨੋਜ ਅਤੇ ਹੋਰ ਸਭਾ ਦੇ ਮੈਂਬਰ ਮੌਜੂਦ ਸਨ।