ਨਿਰਵੈਰ ਸਿੰਘ ਸਿੰਧੀ
ਮਮਦੋਟ 13 ਅਪ੍ਰੈਲ 2021 :- ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਤੇ ਦੁਨੀਆ ਭਰ ਦੇ ਲੋੜਵੰਦ ਲੋਕਾਂ ਲਈ ਨਿਰਸਵਾਰਥ ਭਲਾਈ ਕਾਰਜ ਕਰ ਰਹੇ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਐਸ ਪੀ ਸਿੰਘ ਓਬਰਾਏ ਦਾ ਜਨਮ ਦਿਨ ਅੱਜ ਮਮਦੋਟ ਇਕਾਈ ਵਲੋਂ ਸਥਾਨਕ ਦਫਤਰ ਵਿਖੇ ਮਨਾਇਆ ਗਿਆ। ਇਸ ਦੋਰਾਨ ਪ੍ਰਧਾਨ ਜਸਬੀਰ ਸਿੰਘ ਸ਼ਰਮਾਂ ਦੀ ਅਗਵਾਈ ਵਿਚ ਲੱਡੂ ਵੰਡੇ ਗਏ ਤੇ ਆਮ ਲੋਕਾਂ ਨੂੰ ਬੇਸਹਾਰਾ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਜਸਬੀਰ ਸਿੰਘ ਸ਼ਰਮਾਂ ਪ੍ਰਧਾਨ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ ਅਨੇਕਾਂ ਸਮਾਜਿਕ ਕੰਮ ਸੰਸਾਰ ਪੱਧਰ ਤੇ ਕੀਤੇ ਜਾ ਰਹੇ ਹਨ।
ਜਿਨ੍ਹਾਂ ਵਿਚ ਦੁਬਈ ਦੇ ਫਾਂਸੀ ਦੀ ਸਜਾ ਯਾਫਤਾ ਪੰਜਾਬੀਆਂ ਨੂੰ ਬਲੱਡ ਮਨੀ ਦੇ ਕੇ ਘਰ ਲਿਆਉਣਾਂ, ਦੇਸ਼ ਭਰ ਵਿਚ ਵਿਧਵਾਵਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇਣਾਂ, ਗਰੀਬ ਸਕੂਲੀ ਬੱਚਿਆਂ ਮੁਫਤ ਸਿੱਖਿਆ ਦਿਵਾਉਣ ਤੋਂ ਇਲਾਵਾ ਹਰੇਕ ਲੋੜਵੰਦ ਮਰੀਜ਼ਾਂ ਲਈ ਲੋੜੀਂਦੀ ਸਹਾਇਤਾ ਕਰਨਾ ਆਦਿ ਵਿਸ਼ੇਸ਼ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਮਮਦੋਟ ਇਕਾਈ ਵਲੋਂ ਵੀ ਲੋਕ ਭਲਾਈ ਲਈ ਮੂਹਰੇ ਹੋ ਕੇ ਕੰਮ ਕੀਤੇ ਜਾ ਰਹੇ ਹਨ ਤੇ ਜਲਦ ਹੀ ਟਰੱਸਟ ਵਲੋਂ ਮਮਦੋਟ ਵਿਖੇ ਚੈਰੀਟੇਬਲ ਲੈਬਾਰਟਰੀ ਵੀ ਖੋਲੀ ਜਾ ਰਹੀ ਹੈ।ਇਸ ਦੋਰਾਨ ਚੇਅਰਮੈਨ ਸੁਖਦੇਵ ਸਿੰਘ ਸੰਗਮ, ਬਲਦੇਵ ਰਾਜ ਸ਼ਰਮਾਂ, ਪ੍ਰਮਿੰਦਰ ਸਿੰਘ ਨੰਬਰਦਾਰ, ਜਸਵੰਤ ਸਿੰਘ ਭੁੱਲਰ, ਬਗੀਚਾ ਸਿੰਘ ਸ਼ੇਖਾਂ , ਸੁਖਦੀਪ ਸਿੰਘ ਜਤਾਲਾ, ਬਲਰਾਜ ਸਿੰਘ ਸੰਧੂ ਆਦਿ ਮੈਂਬਰ ਹਾਜ਼ਰ ਸਨ ।