ਕੁਲਵੰਤ ਰਾਏ ਸਿੰਗਲਾ ਦਾ ਧੰਨਵਾਦ ਕਰਦੇ ਹੋਏ ਸਕੂਲ ਦੇ ਅਧਿਆਪਕ ਅਤੇ ਹੋਰ
ਦੀਦਾਰ ਗੁਰਨਾ
ਬਰੇਟਾ/ਮਾਨਸਾ 19 ਜੁਲਾਈ : ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਬਰੇਟਾ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਹਨਗੜ੍ਹ ਦੇ ਬੱਚਿਆਂ ਨੂੰ ਆਧੁਨਿਕ ਪ੍ਰੋਜੈਕਟਰਾਂ ਨਾਲ ਲੈੱਸ ਚਾਰ ਨਵੇਂ ਕਮਰਿਆਂ ਦਾ ਬਲਾਕ ਨਸੀਬ ਹੋਇਆ ਹੈ , ਇਨ੍ਹਾਂ ਯਤਨਾਂ ਨੂੰ ਬੂਰ ਪਾਉਣ ਵਾਲੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਬੱਚਿਆਂ ਨੂੰ ਇਹ ਕਮਰੇ ਸਮਰਪਿਤ ਕਰਦਿਆਂ ਕਿਹਾ ਕਿ ਇਥੇ ਪੜ੍ਹਦੇ ਵਿਦਿਆਰਥੀ ਵੀ ਹੁਣ ਆਪਣੇ ਮਾਪਿਆਂ ਦੇ ਸੁਨਹਿਰੀ ਸੁਪਨਿਆਂ ਨੂੰ ਸਾਕਾਰ ਕਰ ਸਕਣਗੇ
ਇਸ ਮੌਕੇ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਨੇ ਦੱਸਿਆ ਕਿ ਸਕੂਲ ਦੇ ਕਮਰਿਆਂ ਦੀ ਹਾਲਤ ਬੇਹੱਦ ਖਸਤਾ ਸੀ ,ਪਰ ਹੁਣ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਯਤਨਾਂ ਸਦਕਾ ਇਸ ਸਕੂਲ ਨੂੰ ਮਿਲੇ ਕਮਰਿਆਂ ਦੀ ਗਰਾਂਟ ਨਾਲ ਇਹ ਸਕੂਲ ਵੀ ਜ਼ਿਲ੍ਹੇ ਦੇ ਮੋਹਰੀ ਸਮਾਰਟ ਸਕੂਲਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ , ਉਨ੍ਹਾਂ ਦੱਸਿਆ ਕਿ ਇਸ ਪਿੰਡ ਦੀ ਇਕਜੁਟਤਾ ਨਾਲ ਕਾਹਨਗੜ੍ਹ ਪਿੰਡ ਵਿਕਾਸ ਕਾਰਜਾਂ ਚ ਮੋਹਰੀ ਰੋਲ ਅਦਾ ਕਰ ਰਿਹਾ ਹੈ , ਇਥੋਂ ਦੇ ਆਧੁਨਿਕ ਸਰਕਾਰੀ ਸਕੂਲ, ਆਧੁਨਿਕ ਸਟੇਡੀਅਮ ਵਿਦਿਆਰਥੀਆਂ ਨੂੰ ਉਚ ਪਾਏ ਦੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਦਾ ਰਾਹ ਖੋਲ੍ਹਣਗੇ , ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਪਿੰਡ ਅਤੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਕੋਈ ਤੋਟ ਨਹੀ ਰਹਿਣ ਦੇਣਗੇ,
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਹਾਜ਼ਰ ਡਿਪਟੀ ਡੀਈਓ ਗੁਰਲਾਭ ਸਿੰਘ,ਸਰਪੰਚ ਸੱਤਪਾਲ ਸਿੰਘ ,ਗਰਾਮ ਪੰਚਾਇਤ ਮੈਂਬਰਾਂ,ਸਮਾਰਟ ਸਕੂਲ ਕੋਆਰਡੀਨੇਟਰ ਪ੍ਰਿੰਸੀਪਲ ਅਸ਼ੋਕ ਕੁਮਾਰ, ਨੈਸ਼ਨਲ ਅਵਾਰਡੀ ਅਮਰਜੀਤ ਰੱਲੀ,ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਜਗਜੀਤ ਸਿੰਘ ਵਾਲੀਆ, ਗੁਰਨੈਬ ਮੰਘਾਣੀਆ,ਪੰਚਾਇਤ ਸਕੱਤਰ ਹਰਵੀਰ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿੰਨਾਂ ਦੇ ਸਦਕਾ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਆਈਆਂ ਹਨ। ਹੈੱਡ ਟੀਚਰ ਹਰਮੀਤ ਸਿੰਘ,ਕਾਰਜਕਾਰੀ ਸਕੂਲ ਇੰਚਰਾਜ ਵਿਕਾਸ ਜੈਨ ਨੇ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਸਟਾਫ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸਿੱਖਿਆ ਦੀ ਜੋਤ ਜਗਾਉਣ ਲਈ ਦਿਨ ਰਾਤ ਇਕ ਕਰਨਗੇ
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭਗਵਾਨ ਸਿੰਘ ਅਤੇ ਸਮੂਹ ਮੈਂਬਰਾਨ,ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ,ਜੁਗਰਾਜ ਸਿੰਘ ਮੈਂਬਰ ਮਾਰਕਿਟ ਕਮੇਟੀ,ਸਕੂਲ ਅਧਿਆਪਕ ਪਾਰਸ ਮਨੀ,ਪੁਸ਼ਵਿੰਦਰ ਕੌਰ,ਗੁਰਦੀਪ ਕੌਰ,ਮਮਤਾ ਰਾਣੀ,ਸੀ ਐਂਚ ਟੀ ਵਿਜੇ ਕੁਮਾਰ,ਬੀ ਐੱਮ ਟੀ ਅੰਮ੍ਰਿਤਵੀਰ ਸਿੰਘ,ਅਧਿਆਪਕ ਸੁਖਵਿੰਦਰ ਸਿੰਗਲਾ,ਬਲਾਕ ਮੀਡੀਆ ਕੋਆਰਡੀਨੇਟਰ ਕਰਮਦੀਨ ਖ਼ਾਨ,ਅਮਨਦੀਪ ਗੋਇਲ, ਦੀਪਕ ਗੋਇਲ ਹਾਜ਼ਰ ਸਨ , ਪੰਜਾਬ ਸਰਕਾਰ ਦੀ ਇਸ ਕਾਰਗੁਜ਼ਾਰੀ ਦੀ ਗਿਆਨ ਚੰਦ ਸਿੰਗਲਾ ਚੇਅਰਮੈਨ , ਗਾਂਧੀ ਰਾਮ ਪ੍ਰਧਾਨ,ਅਮਨ ਜੈਨ ਵਾਈਸ ਪ੍ਰਧਾਨ ਦਰਸ਼ਨ ਸਿੰਘ ਐਮ ਸੀ,ਓਮ ਪ੍ਰਕਾਸ਼ ਐੱਮ ਸੀ,ਡਾਬਲਾ ਸਿੰਘ ਐਮ ਸੀ ਸੁਖਪਾਲ ਸਿੰਘ ਐਮ ਸੀ,ਡਿੰਪਲ ਕੌਰ ਐਮ ਸੀ ,ਜੁਗਰਾਜ ਸਿੰਘ ਕਾਲਾ ਮੈਂਬਰ ਮਾਰਕੀ ਕਮੇਟੀ,ਪ੍ਰਵੀਨ ਗੋਇਲ ,ਰਮੇਸ਼ ਕੁਮਾਰ ਟੈਨੀ,ਲਾਲੂ ਭਾਰਦਵਾਜ,ਸਤੀਸ਼ ਭਾਟੀਆ, ਗੁਰਲਾਲ ਸਿੰਘ ਗੋਬਿੰਦਪੁਰਾ, ਜਗਨ ਨਾਥ,ਬਲਵਿੰਦਰ ਸਿੰਘ ਧਰਮਪੁਰਾ ,ਚਰਨਜੀਤ ਸਿੰਘ ਗੋਰਖਨਾਥ,ਸਤਿਗੁਰ ਸਿੰਘ ਜਲਵੇੜਾ, ਕੁਲਵਿੰਦਰ ਸਿੰਘ ਦਿਆਲਪੁਰਾ, ਮਾਸ਼ਾ ਸਿੰਘ ਮੰਡੇਰ, ਸਤਪਾਲ ਕਾਹਨਗੜ੍ਹ ,ਪਿਆਰਾ ਸਿੰਘ ਜੁਗਲਾਨ,ਸਵਰਨ ਸਿੰਘ ਖੁਡਾਲ ਸਰਪੰਚ,ਮੋਹਨ ਸਿੰਘ ਖੁਡਾਲ,ਰਾਮ ਲਾਲ ਸਿੰਘ ਬਹਾਦਰਪੁਰ,ਸਤਪਾਲ ਸਿੰਘ ਜੁਗਲਾਨ , ਸੁੱਖਾ ਧਲੇਵਾਂ,ਸਿਮਰਨਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਆਸ਼ੂ ਬਾਂਸਲ ਨੇ ਪ੍ਰਸ਼ੰਸਾ ਕੀਤੀ ਹੈ