ਸੰਤ ਬਾਬਾ ਅਮਰ ਸਿੰਘ ਕਿਰਤੀ' ਦੀ ਯਾਦ 'ਚ ਖੂਨਦਾਨ ਕੈਂਪ ਲਗਾਇਆ
ਸੰਜੀਵ ਜਿੰਦਲ
ਮਾਨਸਾ, 23 ਜੁਲਾਈ 2021: ਜੁਆਇੰਟ ਐਸੋਸੀਏਸ਼ਨ ਇੰਡੀਪੈਂਡੈਂਟ ਮੈਡੀਕਲ ਲੈਬਾਰਟਰੀ ਐਂਡ ਅਲਾਈਡ ਪ੍ਰੋਫੈਸ਼ਨਲ ਸੰਸਥਾ (ਜੈ-ਮਿਲਾਪ) ਵੱਲੋਂ ਸੰਤ ਬਾਬਾ ਅਮਰ ਸਿੰਘ ਕਿਰਤੀ ਦੀ 27ਵੀੰ ਬਰਸੀ ਮੌਕੇ ਪਿੰਡ ਫੱਤਾ ਮਾਲੋਕਾ ਦੇ ਪੰਚਾਇਤ ਘਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਗੁਰਸੇਵਕ ਸਿੰਘ ਦੁਆਰਾ ਕੀਤਾ ਗਿਆ। ਇਸ ਦੌਰਾਨ ਹਰਦੇਵ ਸਿੰਘ ਸਰਾਂ ਬਲੱਡ ਸੈਂਟਰ, ਮਾਨਸਾ ਦੀ ਟੀਮ ਵੱਲੋਂ ਟੈਕਨੀਕਲ ਸੁਪਰਵਾਈਜ਼ਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਸਵੈ-ਇੱਛੁਕ ਖ਼ੂਨਦਾਨੀਆਂ ਤੋਂ 55 ਯੂਨਿਟ ਬਲੱਡ ਪ੍ਰਾਪਤ ਕੀਤਾ। ਇਸ ਮੌਕੇ ਪ੍ਰਧਾਨ ਸੋਨਾ ਸਿੰਘ, ਸਕੱਤਰ ਗੁਰਮੀਤ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ, ਜ਼ਿਲ੍ਹਾ ਸੈਕਟਰੀ ਪ੍ਰਮੋਦ ਕੁਮਾਰ, ਸਾਬਕਾ ਪ੍ਰਧਾਨ ਸੱਤਪਾਲ ਸ਼ਰਮਾ, ਸੰਜੀਵ ਕੁਮਾਰ, ਸੰਦੀਪ ਸਰਦੂਲੇਵਾਲਾ, ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।