ਰੋਟਰੀ ਕਲੱਬ ਦੇ ਮੁਫ਼ਤ ਕੈਂਪ 'ਚ 170 ਸ਼ਹਿਰ ਨਿਵਾਸੀਆਂ ਨੇ ਲਗਾਈ ਵੈਕਸੀਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 17 ਸਤੰਬਰ 2021 - ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਅਵਤਾਰ ਸਿੰਘ- ਪੂਰਨ ਸਿੰਘ ਰਾਈਸ ਮਿਲ, ਭੋਲੂਵਾਲਾ ਰੋਡ ਫ਼ਰੀਦਕੋਟ ਵਿਖੇ ਲਗਾਏ ਮਫ਼ਤ ਵੈਕਸੀਨ ਕੈਂਪ 'ਚ 170 ਸ਼ਹਿਰ ਨਿਵਾਸੀਆਂ ਨੇ ਕੋਰੋਨਾ ਤੋਂ ਬਚਾਅ ਲਈ ਮੁਫ਼ਤ ਵੈਕਸੀਨ ਲਗਵਾਈ | ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸੰਜੀਵ ਗਰਗ ਵਿੱਕੀ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਮੁਫ਼ਤ ਅਜਿਹੇ ਕੈਂਪ ਲਗਾ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਵਾਸਤੇ ਸੁਚੇਤ ਕੀਤਾ ਜਾ ਰਿਹਾ ਹੈ | ਇਸ ਮੌਕੇ ਸਾਬਕਾ ਗਵਰਨਰ ਰੋਟਰੀ ਇੰਟਰਨੈਸ਼ਨਲ ਆਰ.ਸੀ.ਜੈੱਨ ਨੇ ਰੋਟਰੀ ਕਲੱਬ ਵੱਲੋਂ ਪੂਰੀ ਦੁਨੀਆਂ ਅੰਦਰ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਸਬੰਧੀ ਜਾਣਕਾਰੀ ਦਿੱਤੀ | ਰੋਟਰੀ ਕਲੱਬ ਦੇ ਸੀਨੀਅਰ ਆਗੂ ਅਸ਼ੋਕ ਸੱਚਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ |
ਸਾਬਕਾ ਪ੍ਰਧਾਨ ਭਾਰਤ ਭੂਸ਼ਨ ਸਿੰਗਲਾ ਨੇ ਧੰਨਵਾਦ ਕੀਤਾ | ਕੈਂਪ ਦੀ ਸਫ਼ਲਤਾ ਵਾਸਤੇ ਪਵਨ ਕੁਮਾਰ ਵਰਮਾ, ਮਨਪ੍ਰੀਤ ਸਿੰਘ ਭੋਲੂਵਾਲਾ, ਚਰਨਜੀਤ ਸਿੰਘ ਭੋਲੂਵਾਲਾ, ਬੀਬਾ ਗੁਰਿੰਦਰ ਕੌਰ ਭੋਲੂਵਾਲਾ, ਰਣਜੀਤ ਸਿੰਘ ਭੋਲੂਵਾਲਾ, ਰਮਨਦੀਪ ਸਿੰਘ ਭੋਲੂਵਾਲਾ ਜਿੰਮੀ, ਜਗਰਾਜ ਸਿੰਘ ਸਿੱਧੂ, ਸੰਜੀਵ ਮਿੱਤਲ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਸੌਬੀ ਜੈੱਨ, ਐਡਵੋਕੇਟ ਜੋਗਿੰਦਰ ਸਿੰਘ ਬਰਾੜ, ਅਸ਼ਵਨੀ ਬਾਂਸਲ ਨੇ ਅਹਿਮ ਯੋਗਦਾਨ ਦਿੱਤਾ | ਇਸ ਮੌਕੇ ਸਿਹਤ ਵਿਭਾਗ ਵੱਲੋਂ ਪਰਮਜੀਤ ਕੌਰ, ਦੀਪਿਕਾ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਰੀਤੂ, ਸੁਮਨ, ਜੋਤੀ ਹਾਜ਼ਰ ਸਨ |